India Punjab

‘ਕੇਜਰੀਵਾਲ ਨੂੰ CM ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਖਾਰਜ’! ਪਰ ਅਦਾਲਤ ਦੀ ਸ਼ਰਤ ਨੇ ਕੇਜਰੀਵਾਲ ਨੂੰ ਜਿੱਤੀ ਬਾਜੀ ਹਰਵਾਈ !

ਬਿਉਰੋ ਰਿਪੋਰਟ : ਦਿੱਲੀ ਹਾਈਕੋਰਟ ਨੇ ਈਡੀ ਵੱਲੋਂ ਗ੍ਰਿਫਤਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਹੁਦੇ ਤੋਂ ਹਟਾਉਣ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ । ਪਹਿਲੀ ਨਜ਼ਰ ਵਿੱਚ ਤਾਂ ਇਹ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਅਤੇ ਆਪ ਸੁਪ੍ਰੀਮੋ ਨੂੰ ਵੱਡੀ ਰਾਹਤ । ਪਰ ਇਸ ਦੇ ਨਾਲ ਹਾਈਕੋਰਟ ਨੇ ਅੱਗੇ ਜਿਹੜੀ ਟਿੱਪਣੀਆਂ ਕੀਤੀਆਂ ਹਨ ਉਹ ਰਾਹਤ ਤੋਂ ਜ਼ਿਆਦਾ ਮੁਸੀਬਤ ਵਾਲੀਆਂ ਹਨ । ਅਦਾਲਤ ਨੇ ਕਿਹਾ ਇਹ ਕਾਰਜਪਾਲਿਕਾ ਦਾ ਮਾਮਲਾ ਹੈ,ਕਾਨੂੰਨ ਮੁਤਾਬਿਕ ਕੇਜਰੀਵਾਲ ਮੁੱਖ ਮੰਤਰੀ ਅਹੁਦੇ ‘ਤੇ ਬਣੇ ਰਹਿ ਸਕਦੇ ਹਨ । ਪਰ ਕਿਉਂਕਿ ਦਿੱਲੀ ਕੇਂਦਰ ਸ਼ਾਸ਼ਕ ਸੂਬਾ ਹੈ ਇਸ ਲਈ ਜੇਕਰ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਵਿੱਚ ਸੂਬੇ ਵਿੱਚ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ LG ਵਿਨੇ ਸਕਸੈਨਾ ਵੇਖਣਗੇ ਅਤੇ ਉਹ ਰਾਸ਼ਟਰਪਤੀ ਦੇ ਨਾਲ ਵੀ ਗੱਲ ਕਰ ਸਕਦੇ ਹਨ ।

LG ਵਿਨੇ ਸਕਸੈਨਾ ਪਹਿਲਾਂ ਹੀ ਸਾਫ ਕਰ ਚੁੱਕੇ ਹਨ ਕਿ ਉਹ ਜੇਲ੍ਹ ਤੋਂ ਸਰਕਾਰ ਨਹੀਂ ਚੱਲਣ ਦੇਣਗੇ । ਸਾਫ ਹੈ ਹੁਣ ਅਦਾਲਤ ਨੇ ਵੀ ਉਨ੍ਹਾਂ ਨੂੰ ਸਿੱਧੇ ਤੌਰ ‘ਤੇ ਸਰਕਾਰ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ । LG ਰਾਸ਼ਟਰਪਤੀ ਨਾਲ ਮਿਲ ਕੇ ਇਸ ਦੀ ਜਾਣਕਾਰੀ ਦੇਣਗੇ । ਹੋ ਸਕਦਾ ਹੈ ਕਿ ਰਾਸ਼ਟਰਪਤੀ LG ਨੂੰ ਸਰਕਾਰ ਚਲਾਉਣ ਦੇ ਸਾਰੇ ਅਧਿਕਾਰ ਦੇ ਦੇਣ ਜਾਂ ਇਹ ਵੀ ਹੋ ਸਕਦਾ ਹੈ ਕਿ LG ਰਾਸ਼ਟਰਪਤੀ ਸ਼ਾਸ਼ਨ ਦੀ ਸਿਫਾਰਿਸ਼ ਕਰ ਦੇਣ । ਹਾਈਕੋਰਟ ਦਾ ਫੈਸਲਾ ਕੇਜਰੀਵਾਲ ਲਈ ਅੱਗੇ ਖੂਹ ਅਤੇ ਪਿਛੇ ਖਾਈ ਵਰਗਾ ਹੈ । ਰਾਹਤ ਤੋਂ ਜ਼ਿਆਦਾ ਮੁਸੀਬਤ ਵਾਲਾ ਹੈ ।

ਅਜਿਹੇ ਹਾਲਾਤਾਂ ਵਿੱਚ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਆਪਣੀ ਪਤਨੀ ਨੂੰ CM ਦੀ ਜ਼ਿੰਮੇਵਾਰੀ ਸੌਂਪ ਸਕਦੇ ਸਨ । ਕੁਝ ਸਿਆਸੀ ਜਾਣਕਾਰਾ ਦਾ ਕਹਿਣਾ ਹੈ ਕਿ ਅਗਲੇ ਸਾਲ ਜਨਵਰੀ ਵਿੱਚ ਹੀ ਦਿੱਲੀ ਵਿੱਚ ਵਿਧਾਨਸਭਾ ਚੋਣਾਂ ਹੋਣੀਆਂ ਹਨ । ਜੇਕਰ ਪਤਨੀ ਸੁਨੀਤਾ ਕੇਜਰੀਵਾਲ ਨੂੰ ਉਹ ਸੀਐੱਮ ਬਣਾਉਂਦੇ ਹਨ ਤਾਂ ਉਨ੍ਹਾਂ ਨੂੰ 6 ਮਹੀਨੇ ਦੇ ਅੰਦਰ ਚੋਣ ਜਿੱਤਣਗੀ ਹੋਵੇਗੀ । ਜੇਕਰ ਵਿਧਾਨਸਭਾ ਚੋਣਾਂ ਨੂੰ 6 ਮਹੀਨੇ ਤੋਂ ਘੱਟ ਸਮਾਂ ਬਚਿਆਂ ਤਾਂ ਉਹ ਅਹੁਦੇ ‘ਤੇ ਬਣੀ ਰਹਿਣਗੀਆਂ । ਕੇਜਰੀਵਾਲ ਕਿਸੇ ਤਰ੍ਹਾਂ 6 ਮਹੀਨੇ ਘੱਟ ਸਮੇਂ ਤੱਕ ਕੁਰਸੀ ‘ਤੇ ਬਣੇ ਰਹਿਣਾ ਚਾਹੁੰਦੇ ਸਨ ਤਾਂਕੀ ਪਤਨੀ ਨੂੰ ਚੋਣ ਨਾ ਲੜਨੀ ਪਏ ਤਾਂ ਅਤੇ ਉਹ ਸੀਐੱਮ ਦੀ ਕੁਰਸੀ ਵੀ ਘਰ ਵਿੱਚ ਹੀ ਰਹੇ । ਇਸ ਤੋਂ ਇਲਾਵਾ ਕੇਜਰੀਵਾਲ ਪਾਰਟੀ ਦੇ ਕਿਸੇ ਹੋਰ ਭਰੋਸੇਮੰਦ ਸ਼ਖਸ ਨੂੰ ਸੀਐੱਮ ਦੀ ਕੁਰਸੀ ਸੌਂਪ ਸਕਦੇ ਹਨ । ਉਸ ਵਿੱਚ ਉਨ੍ਹਾਂ ਦੇ ਪੁਰਾਣੇ ਸਾਥੀ ਗੋਪਾਲ ਰਾਇ,ਆਤਿਸ਼ੀ ਅਤੇ ਸੌਰਵ ਭਾਰਦਵਾਜ ਦਾ ਨਾਂ ਵੀ ਚੱਲ ਰਿਹਾ ਹੈ ।

ਉਧਰ ਕੇਜਰੀਵਾਲ ਦੀ ਅੱਜ 6 ਦਿਨਾਂ ਦੀ ਰਿਮਾਂਡ ਖਤਮ ਹੋ ਰਹੀ ਹੈ,ਉਨ੍ਹਾਂ ਨੂੰ ਅੱਜ ਜਦੋਂ ਰਾਊਜ਼ ਐਵੇਨਿਊ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਮੇਰੇ ਖਿਲਾਫ ਵੱਡੀ ਸਿਆਸੀ ਸਾਜਿਸ਼ ਚੱਲ ਰਹੀ ਹੈ । ਜਨਤਾ ਇਸ ਦਾ ਜਵਾਬ ਦੇਵੇਗੀ । ਇਸ ਤੋਂ ਪਹਿਲਾਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਪਤੀ ਅਦਾਲਤ ਵਿੱਚ ਸ਼ਰਾਬ ਕਾਂਡ ਨਾਲ ਜੁੜੇ ਵੱਡੇ ਸਬੂਤ ਪੇਸ਼ ਕਰਨਗੇ । ਉਧਰ ਈਡੀ ਨੇ ਕੇਜਰੀਵਾਲ ਦੀ 7 ਦਿਨਾਂ ਦੀ ਹੋਰ ਰਿਮਾਂਡ ਮੰਗੀ ਹੈ,ਏਜੰਸੀ ਨੇ ਇਲਜ਼ਾਮ ਲਗਾਇਆ ਕਿ ਕੇਜਰੀਵਾਲ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਹਨ,ਗੋਲਮੋਲ ਜਵਾਬ ਦੇ ਰਹੇ ਹਨਨ । ਪੰਜਾਬ ਦੇ ਐਕਸਾਇਜ਼ ਅਧਿਕਾਰੀਆਂ ਨੂੰ ਵੀ ਸੰਮਨ ਜਾਰੀ ਕਰ ਦਿੱਤੇ ਹਨ । ਸਾਨੂੰ ਪਾਸਵਰਡ ਬ੍ਰੇਕ ਕਰਨਾ ਹੈ । ਕੇਜਰੀਵਾਲ ITR ਦੀ ਡਿਟੇਲ ਨਹੀਂ ਦੇ ਰਹੇ ਹਨ। ਸਾਨੂੰ ਕੁਝ ਹੋਰ ਲੋਕਾਂ ਦੇ ਨਾਲ ਕੇਜਰੀਵਾਲ ਨੂੰ ਬਿਠਾਉਣਾ ਹੈ ।

ਅਦਾਲਤ ਵਿੱਚ ਅਰਵਿੰਦ ਕੇਜਰੀਵਾਲ ਨੇ ਆਪਣਾ ਪੱਖ ਆਪ ਰੱਖਿਆ । ਉਨ੍ਹਾਂ ਕਿਹਾ ਮੇਰਾ ਨਾਂ ਸਿਰਫ ਚਾਰ ਥਾਵਾਂ ਤੇ ਆਇਆ ਹੈ । ਈਡੀ ਦਾ ਮਕਸਦ ਮੈਨੂੰ ਫਸਾਉਣਾ ਹੈ,ਮੈਨੂੰ ਕਿਉਂ ਗ੍ਰਿਫਤਾਰ ਕੀਤਾ ਗਿਆ । ਜਿੰਨਾਂ ਬਿਆਨਾਂ ਨੂੰ ਅਧਾਰ ਬਣਾਇਆ ਗਿਆ ਹੈ ਕੀ ਉਹ ਮੌਜੂਦਾ ਸੀਐੱਮ ਦੀ ਗ੍ਰਿਫਤਾਰ ਲਈ ਕਾਫੀ ਹਨ ? ਈਡੀ ਸਬੂਤ ਸਾਹਮਣੇ ਨਹੀਂ ਲੈਕੇ ਆ ਰਹੀ ਹੈ,ਹੁਣ ਤੱਕ ਇਹ ਨਹੀਂ ਦੱਸਿਆ ਹੈ ਕਿ ਪੈਸਾ ਕਿੰਨਾਂ ਮਿਲਿਆ ਹੈ,ਈਡੀ ਸਿਰਫ ਸਾਡੀ ਸਰਕਾਰ ਨੂੰ ਕਰੈਸ਼ ਕਰਨਾ ਚਾਹੁੰਦੀ ਹੈ । ਈਡੀ ਦੇ ਕੇਜਰੀਵਾਲ ਦੇ ਇਲਜ਼ਾਮਾਂ ਦਾ ਵਿਰੋਧ ਕੀਤਾ ਹੈ । ਕੇਜਰੀਵਾਲ ਨੇ ਕਿਹਾ ਈਡੀ ਜਿੰਨੇ ਵੀ ਦਿਨ ਸਾਨੂੰ ਰਿਮਾਂਡ ਤੇ ਰੱਖਣਾ ਚਾਹੁੰਦੀ ਹੈ ਰੱਖ ਸਕਦੀ ਹੈ ।