ਵੀਰਵਾਰ 7 ਜੁਲਾਈ ਨੂੰ ਡਾਕਟਰ ਗੁਰਪ੍ਰੀਤ ਕੌਰ ਦਾ ਵਿਆਹ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਇਆ ਸੀ
‘ਦ ਖ਼ਾਲਸ ਬਿਊਰੋ :- ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਦਾ ਵਿਆਹ ਸੁਰਖੀਆਂ ਵਿੱਚ ਰਿਹਾ ਸੀ। ਗੁਰਪ੍ਰੀਤ ਕੌਰ ਸ਼ੋਸ਼ਲ ਮੀਡੀਆ ਦੇ ਟਵਿੱਟਰ ਪਲੇਟ ਫਾਰਮ ‘ਤੇ ਟਰੈਂਡ ਵੀ ਕਰਦੀ ਰਹੀ, ਪਰ ਅੱਜ ਇਕ ਹੋਰ ਖ਼ਬਰ ਆਈ ਕਿ ਡਾਕਟਰ ਗੁਰਪ੍ਰੀਤ ਕੌਰ ਦਾ ਟਵਿੱਟਰ ਅਕਾਊਂਟ ਅਚਾਨਕ ਸਸਪੈਂਡ ਕਰ ਦਿੱਤਾ ਗਿਆ ਹੈ। ਭਗਵੰਤ ਮਾਨ ਦੇ ਨਾਲ ਵਿਆਹ ਤੋਂ ਬਾਅਦ ਗੁਰਪ੍ਰੀਤ ਕੌਰ ਦੇ ਫਾਲੋਅਰ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਸੀ। 24 ਘੰਟੇ ਦੇ ਅੰਦਰ ਡਾਕਟਰ ਗੁਰਪ੍ਰੀਤ ਕੌਰ ਦੇ ਇਸੇ ਟਵਿੱਟਰ ਅਕਾਊਂਟ ‘ਤੇ ਫਾਲੋਅਰ ਦੀ ਗਿਣਤੀ 3 ਹਜ਼ਾਰ ਤੋਂ ਵੱਧ ਕੇ 14 ਹਜ਼ਾਰ ਹੋ ਗਈ ਸੀ। ਗੁਰਪ੍ਰੀਤ ਕੌਰ ਇਸ ਅਕਾਊਂਟ ਤੋਂ ਹੀ ਭਗਵੰਤ ਮਾਨ ਦੇ ਹਰ ਟਵੀਟ ਨੂੰ ਰੀ-ਟਵੀਟ ਕਰਦੀ ਸੀ।
ਇਸ ਵਜ੍ਹਾ ਨਾਲ ਰੱਦ ਹੋਇਆ ਅਕਾਊਂਟ
ਡਕਟਰ ਗੁਰਪ੍ਰੀਤ ਕੌਰ ਦੇ ਨਾਂ ‘ਤੇ ਬਣੇ Twitter ਅਕਾਊਂਟ ਤੋਂ ਵੀ ਵਿਆਹ ਦੀਆਂ Exclusive ਤਸਵੀਰਾਂ ਸ਼ੇਅਰ ਹੋ ਰਹੀਆਂ ਸਨ। ਵਿੱਤ ਮੰਤਰੀ ਹਰਪਾਲ ਚੀਮਾ, ਕੈਬਨਿਟ ਮੰਤਰੀ ਅਮਨ ਅਰੋੜਾ, ਹਰਜੋਤ ਬੈਂਸ ਅਤੇ ਹੋਰ ਆਗੂਆਂ ਨੇ ਇਸੇ ਅਕਾਊਂਟ ਉੱਤੇ ਹੀ ਗੁਰਪ੍ਰੀਤ ਕੌਰ ਨੂੰ ਵਧਾਈ ਦਿੱਤੀ ਸੀ। ਟਵਿੱਟਰ ਅਕਾਊਂਟ ਨੂੰ ਸਸਪੈਂਡ ਕਰਨ ਦੇ ਪਿੱਛੇ ਵਜ੍ਹਾ ਟਵਿੱਟਰ ਰੂਲ ਦਾ ਵਾਇਲੇਸ਼ਨ ਦੱਸਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੇਕ ਅਕਾਊਂਟ ਸੀ। ਇਸ ਤੋਂ ਪਹਿਲਾਂ ਵੀ ਟਵਿੱਟਰ ਵੱਲੋਂ ਕਈ ਪੰਜਾਬੀਆਂ ਦੇ ਅਕਾਊਂਟ ਨੂੰ ਸਸਪੈਂਡ ਕੀਤਾ ਗਿਆ ਹੈ।
ਟਵਿੱਟਰ ਤੋਂ ਸਸਪੈਂਡ ਪੰਜਾਬੀਆਂ ਦੇ ਅਕਾਊਂਟ
ਇਸ ਤੋਂ ਪਹਿਲਾਂ ਟਰੈਕਟਰ ਟੂ ਟਵਿੱਟਰ ਅਕਾਊਂਟ ਨੂੰ ਭਾਰਤ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ ਜਦਕਿ ਪੂਰੀ ਦੁਨੀਆ ਵਿੱਚ ਸੇਵਾ ਲਈ ਮੰਨੇ ਜਾਣ ਵਾਲੇ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਦਾ ਟਵਿੱਟਰ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਗਿਆ ਸੀ।