India Punjab

ਜਦੋਂ ਸਕੂਲ ‘ਚ ਅਚਾਨਕ ਰੁੱਖ ਡਿੱਗਿਆ…

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਏਸ਼ੀਆ ਦੇ ਅਤਿ ਆਧੁਨਿਕ ਅਤੇ ਤਕਨਾਲੋਜੀ ਪੱਖੋਂ ਮੋਹਰੀ ਮੰਨੇ ਜਾਂਦੇ ਸ਼ਹਿਰ ਖੂਬਸੂਰਤ ਚੰਡੀਗੜ੍ਹ ਦੇ ਸਕੂਲਾਂ ਦੀ ਅੰਦਰਲੀ ਤਸਵੀਰ ਪੇਸ਼ ਕਰਦੀ ਇੱਕ ਘਟ ਨਾ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਸਮਾਰਟ ਸਕੂਲਾਂ ਵਿੱਚ ਪੜਦੇ ਬੱਚੇ ਸੁਰੱਖਿਅਤ ਨਹੀਂ ਲੱਗ ਰਹੇ ਹਨ। ਚੰਡੀਗੜ੍ਹ ਦੇ ਇੱਕ ਸਕੂਲ ਵਿੱਚ ਅੱਜ ਇੱਕ ਵੱਡਾ ਹਾ ਦਸਾ ਵਾਪਰ ਗਿਆ ਹੈ ਜਿਸ ਵਿੱਚ ਇੱਕ ਮਾਸੂਮ ਬੱਚੀ ਦੀ ਮੌ ਤ ਹੋ ਗਈ ਹੈ। ਇਸ ਹਾ ਦਸੇ ਵਿੱਚ ਕਈ ਬੱਚੇ ਜ਼ਖ਼ ਮੀ ਹੋ ਗਏ ਹਨ।

ਚੰਡੀਗੜ੍ਹ ਦੇ ਸੈਕਟਰ 9 ਸਥਿਤ ਕਾਰਮਲ ਕਨਵੈਂਟ ਸਕੂਲ ਵਿੱਚ ਅੱਜ ਸਵੇਰੇ ਇਕ ਦਰੱਖਤ ਬੱਚਿਆਂ ਉੱਪਰ ਡਿੱਗ ਗਿਆ। ਦਰੱਖਤ ਡਿੱਗਣ ਕਾਰਨ ਕਈ ਬੱਚੇ ਇਸ ਦੀ ਚਪੇਟ ਵਿੱਚ ਆ ਗਏ। ਜਾਣਕਾਰੀ ਮੁਤਾਬਕ ਇਸ ਹਾ ਦਸੇ ਵਿੱਚ 10 ਤੋਂ 12 ਸਕੂਲੀ ਬੱਚੇ ਜ਼ਖ ਮੀ ਹੋ ਗਏ ਅਤੇ ਇਕ ਬੱਚੇ ਨੇ ਦ ਮ ਤੋੜ ਦਿੱਤਾ।

ਮ੍ਰਿ ਤਕ ਬੱਚੀ ਦੀ ਪਛਾਣ ਹਿਰਾਕਸ਼ੀ ਵਜੋਂ ਹੋਈ ਹੈ। ਇਨ੍ਹਾਂ ਵਿਚੋਂ 4 ਬੱਚਿਆਂ ਨੂੰ ਅਤਿ ਗੰਭੀਰ ਹਾਲਤ ਦੇ ਚੱਲਦਿਆਂ ਪੀਜੀਆਈ ਰੈਫਰ ਕੀਤਾ ਗਿਆ ਹੈ। ਇਹ ਹਾ ਦਸਾ ਉਸ ਸਮੇਂ ਵਾਪਰਿਆ ਜਦੋਂ ਸਕੂਲ ਵਿੱਚ ਦੁਪਹਿਰ ਦੇ ਖਾਣੇ ਦਾ ਸਮਾਂ ਸੀ ਅਤੇ ਇਸ ਵੱਡੇ ਦਰੱਖਤ ਕੋਲ ਕਈ ਬੱਚੇ ਖੇਡ ਰਹੇ ਸਨ। ਫਿਰ ਅਚਾਨਕ ਦਰੱਖਤ ਬੱਚਿਆਂ ‘ਤੇ ਡਿੱਗ ਪਿਆ। ਅਚਾਨਕ ਦਰੱਖਤ ਡਿੱਗਣ ‘ਤੇ ਚਾਰੇ ਪਾਸੇ ਹੜਕੰਪ ਮਚ ਗਿਆ, ਬੱਚੇ ਦਰੱਖਤ ਹੇਠਾਂ ਦੱਬੇ ਹੋਏ ਸਨ, ਉੱਥੇ ਪ੍ਰਿੰਸੀਪਲ ਤੁਰੰਤ ਪੁਲਿਸ ਨੂੰ ਲੈ ਕੇ ਪਹੁੰਚ ਗਏ ਅਤੇ ਬਚਾਅ ਟੀਮ ਨੂੰ ਬੁਲਾਇਆ ਗਿਆ। ਜ਼ਖ਼ ਮੀ ਬੱਚਿਆਂ ਨੂੰ ਜੀਐਮਐਸਐਚ-16 ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਹਾ ਦਸੇ ਦੀ ਸੂਚਨਾ ਮਿਲਦੇ ਹੀ ਮਾਪੇ ਵੀ ਸਕੂਲ ਪਹੁੰਚ ਗਏ। ਮਾਪਿਆਂ ਨੇ ਸਕੂਲ ਦੇ ਗੇਟ ‘ਤੇ ਹੰ ਗਾਮਾ ਕੀਤਾ। ਜਾਣਕਾਰੀ ਅਨੁਸਾਰ ਹੁਣ ਤੱਕ 11 ਬੱਚਿਆਂ ਦਾ ਇਲਾਜ GMSH-16 ਵਿਖੇ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਕੂਲ ਵਿੱਚ ਰਾਹਤ ਅਤੇ ਬਚਾਅ ਕਾਰਜ ਚੱਲ ਰਿਹਾ ਹੈ। ਪੁਲਿਸ ਦੇ ਨਾਲ-ਨਾਲ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਬਾਅਦ 1 ਜੁਲਾਈ ਤੋਂ ਸਕੂਲ ਫਿਰ ਤੋਂ ਸ਼ੁਰੂ ਹੋ ਗਏ ਹਨ।