India Punjab Sports

ਅਰਸ਼ਦੀਪ ਸਿੰਘ ਨੇ ਇਸ ਸ਼ਾਨਦਾਰ ਰਿਕਾਰਡ ਨਾਲ ਕੀਤਾ ਕੌਮਾਂਤਰੀ ਕ੍ਰਿਕਟ ‘ਚ ਆਗਾਜ਼

ਇੰਗਲੈਂਡ ਖਿਲਾਫ਼ ਖੇਡੇ ਗਏ ਪਹਿਲੇ T-20 ਮੈਚ ‘ਚ ਅਰਸ਼ਦੀਪ ਸਿੰਘ ਨੇ 2 ਅਹਿਮ ਵਿਕਟਾਂ ਹਾਸਲ ਕਰਕੇ ਟੀਮ ਇੰਡੀਆ ਨੂੰ ਵੱਡੀ ਜਿੱਤ ਦਿਵਾਈ

‘ਦ ਖ਼ਾਲਸ ਬਿਊਰੋ :- ਅਰਸ਼ਦੀਪ ਸਿੰਘ ਨੇ ਇੰਗਲੈਂਡ ਖਿਲਾਫ਼ T-20 ਕੌਮਾਂਤਰੀ ਕ੍ਰਿਕਟ ਵਿੱਚ ਭਾਰਤ ਵੱਲੋਂ ਸ਼ਾਨਦਾਰ ਆਗਾਜ਼ ਕੀਤਾ ਹੈ। ਇੰਗਲੈਂਡ ਖਿਲਾਫ਼ ਭਾਰਤ ਦੀ ਸ਼ਾਨਦਾਰ ਜਿੱਤ ਵਿੱਚ ਅਰਸ਼ਦੀਪ ਦੀ ਗੇਂਦਬਾਜ਼ੀ ਦਾ ਅਹਿਮ ਰੋਲ ਰਿਹਾ। ਪਹਿਲੇ ਓਵਰ ਵਿੱਚ ਹੀ ਅਰਸ਼ਦੀਪ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ ਇੰਗਲੈਂਡ ਦੇ ਦੋਵੇਂ ਸਲਾਮੀ ਬੱਲੇਬਾਜ਼ਾਂ ਨੂੰ  ਡਰਾ ਕੇ ਰੱਖਿਆ ਸੀ। ਪਹਿਲੇ ਓਵਰ ਦੀ ਅਖ਼ੀਰਲੀ ਗੇਂਦ ‘ਤੇ ਉਨ੍ਹਾਂ ਨੇ ਜੈਸਨ ਰਾਏ ਖਿਲਾਫ  LBW ਦੀ ਅਪੀਲ ਕਰਕੇ ਇੰਗਲੈਂਡ ਨੂੰ ਵੱਡਾ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਸੀ। ਆਪਣੇ ਪਹਿਲੇ ਕੌਮਾਂਤਰੀ T-20 ਮੈਚ ਵਿੱਚ ਅਰਸ਼ਦੀਪ ਨੇ ਨਾ ਸਿਰਫ਼ 2 ਵਿਕਟਾਂ ਆਪਣੇ ਨਾਂ ਕੀਤੀਆਂ ਬਲਕਿ 16 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। 

ਅਰਸ਼ਦੀਪ ਨੇ ਇਹ ਰਿਕਾਰਡ ਆਪਣੇ ਨਾਂ ਕੀਤਾ

ਅਰਸ਼ਦੀਪ ਨੇ ਟੀਮ ਇੰਡੀਆ ਦਾ 16 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ। ਉਹ 16 ਸਾਲ ਬਾਅਦ ਪਹਿਲੇ ਅਜਿਹੇ ਗੇਂਦਬਾਜ਼ ਬਣ ਗਏ ਨੇ, ਜਿਨ੍ਹਾਂ ਨੇ ਆਪਣੇ ਪਹਿਲੇ ਕੌਮਾਂਤਰੀ ਮੈਚ ਵਿੱਚ ਮੇਡਿਨ ਓਵਰ ਸੁਟਿਆ ਹੋਵੇ (ਯਾਨੀ ਪਹਿਲੇ ਓਵਰ ਵਿੱਚ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕੋਈ ਦੌੜ ਨਹੀਂ ਬਣਾਉਣ ਦਿੱਤੀ)। ਇਸ ਤੋਂ ਪਹਿਲਾਂ ਟੀਮ ਇੰਡੀਆ ਵੱਲੋਂ ਅਜੀਤ ਅਗਰਕਰ ਨੇ ਦੱਖਣੀ ਅਫਰੀਕਾ ਖਿਲਾਫ਼  T-20 ਮੈਂਚ  ਵਿੱਚ ਇਹ ਕਾਰਨਾਮਾ ਕੀਤਾ ਸੀ ਜਦਕਿ ਇਸੇ ਸਾਲ ਹੀ ਟੀਮ ਇੰਡੀਆ ਦੀ ਮਹਿਲਾ ਕ੍ਰਿਕਟਰ ਜੁਲਾਨ ਗੋਸਵਾਮੀ ਨੇ ਵੀ ਆਪਣੇ ਪਹਿਲੇ ਮੈਚ ਵਿੱਚ ਮੇਡੀਨ ਓਵਰ ਸੁੱਟਿਆ ਸੀ।

ਅਰਸ਼ਦੀਪ ਨੇ IPL ਵਿੱਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਸੀ। ਮੈਚ ਦੇ ਅਖੀਰਲੇ ਓਵਰ ਦਾ ਅਰਸ਼ਦੀਪ ਨੂੰ ਸਪੈਸ਼ਲਿਸਟ ਕਿਹਾ ਜਾਂਦਾ ਹੈ। ਕਿੰਗਸ ਇਲੈਵਨ ਪੰਜਾਬ ਵਿੱਚ ਅਰਸ਼ਦੀਪ ਦੇ ਸਾਥੀ ਖਿਡਾਰੀ Kagiso Rabada ਉਨ੍ਹਾਂ ਨੂੰ  “best death-over bowler ਦੇ ਨਾਂ ਨਾਲ ਬੁਲਾਉਂਦੇ ਨੇ। ਪੰਜਾਬ ਦੇ ਕਪਤਾਨ ਮਯੰਕ ਅਗਰਵਾਲ ਉਨ੍ਹਾਂ ਨੂੰ  “leader of the bowling group” ਕਹਿੰਦੇ ਹਨ।

ਪੰਜਾਬ ਦੇ ਇਸ ਸ਼ਹਿਰ ਦੇ ਰਹਿਣ ਵਾਲੇ ਅਰਸ਼ਦੀਪ 

ਅਰਸ਼ਦੀਪ ਖਰੜ ਦੇ ਰਹਿਣ ਵਾਲੇ ਨੇ ਅਤੇ ਉਹ SD ਸੀਨੀਅਰ ਸੈਕੰਡਰੀ ਸੈਕਟਰ 24 ਕ੍ਰਿਕਟ ਅਕੈਡਮੀ ਵਿੱਚ ਅਭਿਆਸ ਕਰਨ ਜਾਂਦੇ ਸਨ। ਕਿੰਗਸ ਇਲੈਵਨ ਪੰਜਾਬ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਦੀ ਸਭ ਤੋਂ ਪਹਿਲਾਂ ਚੋਣ ਸਾਊਥ ਅਫਰੀਕਾ ਖਿਲਾਫ਼ T-20 ਸੀਰੀਜ਼ ਲਈ ਹੋਈ ਸੀ, ਪਰ ਉਸ ਵਿੱਚ ਅਰਸ਼ਦੀਪ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਅਰਸ਼ਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਰੋਜ਼ਾਨਾ ਪ੍ਰੈਕਟਿਸ ਦੇ ਲਈ ਸਾਇਕਲ ਉੱਤੇ ਜਾਂਦਾ ਸੀ।