Punjab

ਸਾਬਕਾ CM ਚੰਨੀ ਨੇ ‘ਟਿਕਟ ਵਾਲਾ ਕੇਕ’ ਕੱਟਿਆ ! ਆਪਣੀ ਟਿਕਟ ‘ਤੇ ਮੋਹਰ ਲਗਾਈ !

ਬਿਉਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਿਆਸੀ ਟਿਕਟ ਵਾਲਾ ਕੇਕ ਕੱਟ ਦਿੱਤਾ ਹੈ । ਦਰਅਸਲ ਚੰਨੀ ਦਾ ਜਨਮ ਦਿਨ ਸੀ ਜਿਹੜਾ ਕੇਟ ਉਨ੍ਹਾਂ ਨੇ ਕੱਟਿਆ ਹੈ ਉਸ ‘ਤੇ ਲਿਖਿਆ ਸੀ ‘ਸਾਡਾ ਚੰਨੀ ਜਲੰਧਰ’। ਇਹ ਕੇਕ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਲੈਕੇ ਆਏ ਸਨ । ਚੰਨੀ ਨੇ ਕਿਹਾ ਕਾਂਗਰਸ ਦੇ ਆਗੂ ਅਤੇ ਮੇਰੇ ਚਾਉਣ ਵਾਲੇ ਇਹ ਕੇਕ ਲੈਕੇ ਆਏ ਹਨ ।

ਫਿਰ ਜਦੋਂ ਸਾਬਕਾ CM ਚੰਨੀ ਨੂੰ ਪੁੱਛਿਆ ਗਿਆ ਕਿ ਤੁਸੀਂ ਜਲੰਧਰ ਸ਼ਿਫਟ ਹੋ ਰਹੇ ਹੋ ਤਾਂ ਉਨ੍ਹਾਂ ਨੇ ਕਿਹਾ ਮੈਂ ਤਾਂ ਤੁਹਾਡੇ ਨਾਲ ਹੀ ਸੀ । ਇਸ ਤੋਂ ਬਾਅਦ ਚੰਨੀ ਦੇ ਹੱਕ ਵਿੱਚ ਨਾਅਰੇ ਲੱਗਣੇ ਸ਼ੁਰੂ ਹੋ ਗਏ । ਦਰਅਸਲ ਚਰਨਜੀਤ ਸਿੰਘ ਚੰਨੀ ਦੇ ਜਲੰਧਰ ਤੋਂ ਲੋਕਸਭਾ ਚੋਣ ਲੜਨ ਦੀਆਂ ਚਰਚਾਵਾਂ ਹਨ । ਸੂਤਰਾਂ ਮੁਤਾਬਿਕ ਉਨ੍ਹਾਂ ਦੇ ਨਾਂ ‘ਤੇ ਹਾਈਕਮਾਨ ਨੇ ਤਕਰੀਬਨ ਤਕਰੀਬਨ ਸਹਿਮਤੀ ਵੀ ਜਤਾ ਦਿੱਤੀ ਹੈ ।

ਜਲੰਧਰ ਦੀ ਟਿਕਟ ਲਈ ਸੰਤੋਖ ਚੌਧਰੀ ਦੀ ਪਤਨੀ ਵੀ ਦਾਅਵੇਦਾਰੀ ਪੇਸ਼ ਕਰ ਰਹੀ ਹੈ । ਹਾਲਾਂਕਿ ਜ਼ਿਮਨੀ ਚੋਣਾਂ ਵਿੱਚ ਉਹ ਹਾਰ ਗਏ ਸਨ । ਇਸ ਤੋਂ ਪਹਿਲਾਂ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਵੀ ਚੰਨੀ ਨੇ ਦਾਅਵੇਦਾਰੀ ਪੇਸ਼ ਕੀਤੀ ਸੀ ਪਰ ਪਾਰਟੀ ਨੇ ਚੌਧਰੀ ਦੀ ਪਤਨੀ ਨੂੰ ਹੀ ਟਿਕਟ ਦਿੱਤੀ ਸੀ । ਪਰ ਇਸ ਵਾਰ ਪਾਰਟੀ ਚੰਨੀ ਨੂੰ ਟਿਕਟ ਦੇ ਕੇ ਮਜ਼ਬੂਤ ਉਮੀਦਵਾਰ ਨੂੰ ਮੈਦਾਨ ਵਿੱਚ ਉਤਾਰਨਾ ਚਾਹੁੰਦੀ ਹੈ । ਬੀਜੇਪੀ ਨੇ ਆਮ ਆਦਮੀ ਪਾਰਟੀ ਤੋਂ ਪਾਰਟੀ ਵਿੱਚ ਆਏ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਬਣਾਇਆ ਹੈ । ਜਦਕਿ ਆਪ ਨੂੰ ਹੁਣ ਮੁੜ ਤੋਂ ਉਮੀਦਵਾਰ ਦੀ ਤਲਾਸ਼ ਕਰਨੀ ਪਏਗੀ । ਜ਼ਿਮਨੀ ਚੋਣ ਦੀ ਹਾਰ ਤੋਂ ਪਹਿਲਾਂ ਡੇਢ ਦਹਾਕੇ ਤੋਂ ਜਲੰਧਰ ਕਾਂਗਰਸ ਦਾ ਗੜ੍ਹ ਰਹੀ ਹੈ ।