Punjab

ਪੰਜਾਬ ‘ਚ ਵੱਡਾ ਬੱਸ ਹਾਦਸਾ ! 30 ਤੋਂ 35 ਸਵਾਰੀਆਂ ਸਨ ! ਡਰਾਈਵਰ ਦੀ ਵੱਡੀ ਲਾਪਰਵਾਹੀ !

ਬਿਉਰੋ ਰਿਪੋਰਟ : ਜਲੰਧਰ ਦੇ ਆਦਮਪੁਰ ਵਿੱਚ ਪ੍ਰਾਇਵੇਟ ਬੱਸ ਵੱਡੇ ਸੜਕੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ । ਸਵਾਰਿਆਂ ਨਾਲ ਭਰੀ ਬੱਸ ਪਲਟ ਗਈ ਹੈ । ਖਬਰਾਂ ਮੁਤਾਬਿਕ ਬੱਸ ਵਿੱਚ 30 ਤੋਂ 35 ਸਵਾਰੀਆਂ ਸਨ । ਪਰ ਰਾਹਤ ਦੀ ਗੱਲ ਇਹ ਹੈ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ,ਕੁਝ ਸਵਾਰੀਆਂ ਨੂੰ ਸੱਟਾਂ ਜ਼ਰੂਰ ਲੱਗਿਆ ਹਨ । ਲੋਕਾਂ ਦੀ ਮਦਦ ਨਾਲ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਨਜ਼ਦੀਕ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਹੈ । ਯਾਤਰੀਆਂ ਨੇ ਦੱਸਿਆ ਹੈ ਕਿ ਡਰਾਈਵਰ ਕਾਫੀ ਸਪੀਡ ਨਾਲ ਬੱਸ ਚਲਾ ਰਿਹਾ ਸੀ ਕਿ ਉਨ੍ਹਾਂ ਨੂੰ ਡਰ ਲੱਗ ਰਿਹਾ ਸੀ ਕਿ ਕਿਧਰੇ ਕੋਈ ਹਾਦਸਾ ਨਾ ਹੋ ਜਾਵੇ,ਜੋ ਸੱਚ ਵੀ ਸਾਬਿਤ ਹੋਇਆ ਹੈ ।

ਜਿਹੜੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਉਹ ਜਲੰਧਰ ਬੱਸ ਅੱਡੇ ‘ਤੇ ਜਾ ਰਹੀ ਸੀ। ਦਰਅਸਲ ਬੱਸ ਓਵਰ ਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਸਾਹਮਣੇ ਤੋਂ ਇੱਕ ਗੱਡੀ ਆਈ ਤਾਂ ਬੱਸ ਖੇਤਾਂ ਵਿੱਚ ਪਲਟ ਗਈ । ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਬੱਸ ਡਰਾਈਵਰ ਦੀ ਲਾਪਰਵਾਹੀ ਹੀ ਹਾਦਸੇ ਦੀ ਵੱਡੀ ਵਜ੍ਹਾ ਹੈ । ਮੌਕੇ ‘ਤੇ ਪੁਲਿਸ ਪਹੁੰਚ ਗਈ ਹੈ,ਬੱਸ ਦੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਗਿਆ ਹੈ ਅਤੇ ਲਾਪਵਾਹੀ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ । ਪੁਲਿਸ ਬੱਸ ਕੰਪਨੀ ਦੇ ਮਾਲਿਕ ਦੇ ਸਾਰੇ ਦਸਤਾਵੇਜ਼ ਵੀ ਚੈੱਕ ਕਰ ਰਹੀ ਹੈ,ਇਸ ਤੋਂ ਇਲਾਵਾ ਪੁਰਾਣਾ ਰਿਕਾਰਡ ਵੀ ਚੈੱਕ ਕਰ ਰਹੀ ਹੈ ਤਾਂਕੀ ਪਤਾ ਲਗਾਇਆ ਜਾ ਸਕੇ ਕਿ ਪਹਿਲਾਂ ਕਿੰਨੀ ਵਾਰ ਗਲਤ ਡਰਾਇਵਿੰਗ ਦੀ ਵਜ੍ਹਾ ਕਰਕੇ ਚਲਾਨ ਕੱਟਿਆ ਗਿਆ ਹੈ ।