Punjab

AAP ਨੇ ਐਲਾਨ 2 ਹੋਰ ਉਮੀਦਵਾਰ ! ਇੱਕ ਪਾਰਟੀ ਦਾ ਵੱਡਾ ਚਿਹਰਾ,ਦੂਜਾ ਸਿਆਸੀ ਤਿਤਲੀ !

ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਆ ਗਈ ਹੈ । ਦੂਜੀ ਲਿਸਟ ਵਿੱਚ ਸਿਰਫ 2 ਹੀ ਨਾਵਾਂ ਦਾ ਐਲਾਨ ਕੀਤਾ ਗਿਆ ਹੈ । ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਵਿਧਾਇਕ ਡਾ. ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। 2019 ਵਿੱਚ ਉਹ ਕਾਂਗਰਸ ਦੀ ਟਿਕਟ ਤੋਂ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਚੋਣ ਲੜੇ ਸਨ ਉਹ ਦੂਜੇ ਨੰਬਰ ‘ਤੇ ਰਹੇ ਸਨ । ਚੱਬੇਵਾਲ ਹਲਕੇ ਤੋਂ ਉਹ ਕਾਂਗਰਸ ਦੀ ਟਿਕਟ ਤੇ ਲਗਾਤਾਰ 2 ਵਾਰ ਵਿਧਾਇਕ ਬਣੇ ਸਨ । ਆਮ ਆਦਮੀ ਪਾਰਟੀ ਦੀ ਲਿਸਟ ਵਿੱਚ ਦੂਜਾ ਨਾਂ ਹੈ ਪੰਜਾਬ ਆਪ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ,ਉਨ੍ਹਾਂ ਨੂੰ ਪਾਰਟੀ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਉਮੀਦਵਾਰ ਬਣਾਇਆ ਹੈ ।

ਪਹਿਲੇ ਦਿਨ ਤੋਂ ਹੀ ਮਾਲਵਿੰਦਰ ਸਿੰਘ ਕੰਗ ਦੇ ਸ੍ਰੀ ਆਨੰਦਪੁਰ ਸਾਹਿਬ ਤੋਂ ਪਾਰਟੀ ਦਾ ਉਮੀਦਵਾਰ ਹੋਣ ਦੀਆਂ ਚਰਚਾਵਾਂ ਸਨ । ਕੰਗ ਮਾਨ ਸਰਕਾਰ ਬਣਨ ਤੋਂ ਬਾਅਦ ਹੀ ਮੁੱਖ ਬੁਲਾਰੇ ਵੱਜੋਂ ਹਰ ਮੰਚ ‘ਤੇ ਵਿਰੋਧੀਆਂ ਦੇ ਇਲਜ਼ਾਮਾਂ ਦਾ ਜਵਾਬ ਦੇਣ ਲਈ ਸਭ ਤੋਂ ਅੱਗੇ ਰਹਿੰਦੇ ਸਨ ।
ਪੰਜਾਬ ਵਿੱਚ ਉਹ ਪਾਰਟੀ ਦਾ ਵੱਡਾ ਚਿਹਰਾ ਬਣ ਗਏ ਹਨ । 2021 ਤੱਕ ਮਾਲਵਿੰਦਰ ਸਿੰਘ ਕੰਗ ਪੰਜਾਬ ਬੀਜੇਪੀ ਦੇ ਜਰਨਲ ਸਕੱਤਰ ਸਨ ਪਰ ਕਿਸਾਨੀ ਅੰਦੋਲਨ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਪਾਰਟੀ ਛੱਡ ਦਿੱਤੀ ਸੀ । ਆਪ ਦੇ ਸਹਿ ਇੰਚਾਰਜ ਜਰਨੈਲ ਸਿੰਘ ਅਤੇ ਹਰਪਾਲ ਚੀਮਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਸੀ ।

 

ਹੁਣ ਤੱਕ ਆਮ ਆਦਮੀ ਪਾਰਟੀ ਨੇ 13 ਲੋਕਸਭਾ ਸੀਟਾਂ ਦੇ ਲ਼ਈ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤੀ ਹੈ । ਪਹਿਲੀ ਲਿਸਟ ਵਿੱਚ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ । ਪਰ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਪਾਲਾ ਬਦਲਣ ਦੀ ਵਜ੍ਹਾ ਕਰਕੇ 7 ਹੀ ਉਮੀਦਵਾਰ ਬਚੇ ਸਨ । ਪਰ ਹੁਣ 2 ਹੋਰ ਉਮੀਦਵਾਰਾਂ ਦੇ ਐਲਾਨ ਤੋਂ ਬਾਅਦ ਕੁੱਲ 9 ਉਮੀਦਵਾਰ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰ ਦਿੱਤੇ ਗਏ ਹਨ । 4 ਲੋਕਸਭਾ ਹਲਕਿਆਂ ‘ਤੇ ਉਮੀਦਵਾਰਾਂ ਦਾ ਐਲਾਨ ਹੋਣਾ ਹੈ, ਜਿਸ ਵਿੱਚ ਲੁਧਿਆਣਾ,ਜਲੰਧਰ,ਫਿਰੋਜ਼ਪੁਰ,ਗੁਰਦਾਸਪੁਰ ਦੀ ਸੀਟ ਸ਼ਾਮਲ ਹੈ ।