Punjab

ਚੰਨੀ ਤੇ ਕੇਜਰੀਵਾਲ ਮੁੜ ਹੋਏ ਮਿਹਣੋ-ਮਿਹਣੀ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਦੇ ਛਾਪਿਆਂ ਮਗਰੋਂ ਸਿਆਸਤ ਵੀ ਗਰਮਾ ਗਈ ਹੈ ਤੇ ਇਸ ਨੂੰ ਲੈ ਕੇ ਚਰਨਜੀਤ ਚੰਨੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਚਾਲੇ ਸ਼ਬਦੀ ਜੰ ਗ ਵੀ ਜਾਰੀ ਹੈ। ਇਨਫੋਰ ਸਮੈਂਟ ਡਾਇ ਰੈਕਟੋਰੇਟ (ਈਡੀ) ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੀ ਕੀਤੀ। ਜਿੱਥੋਂ ਕਰੀਬ 10 ਕਰੋੜ ਰੁਪਏ ਤੇ ਹੋਰ ਵੀ ਕਾਫ਼ੀ ਕੀਮਤੀ ਸਮਾਨ ਬਰਾਮਦ ਹੋਇਆ ਹੈ ।

ਇਸ ਸਭ ਮਗਰੋਂ  ਕੇਜਰੀਵਾਲ ਨੇ ਚੰਨੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਰੇਤ ਦੀ ਨਾਜਾ ਇਜ਼ ਮਾਈਨਿੰਗ ‘ਚ ਸ਼ਾਮਲ ਹੈ। ਜਿਸ ਦੇ ਜਵਾਬ ਵਿੱਚ ਚੰਨੀ ਨੇ ਕਿਹਾ ਕਿ ਜਦੋਂ ਕੇਜਰੀਵਾਲ ਦੇ ਰਿਸ਼ਤੇਦਾਰ ‘ਤੇ ਛਾ ਪਾ ਮਾਰਿਆ ਗਿਆ ਸੀ ਤਾਂ ਉਹਨਾਂ ਰੌਲਾ ਪਾਇਆ  ਸੀ। ਇਸ ਗੱਲ ਦੇ ਜਵਾਬ ‘ਚ ਕੇਜਰੀਵਾਲ ਨੇ ਪਹਿਲਾਂ ਕਿਹਾ ਕਿ ਚੰਨੀ ਕੋਈ ਆਮ ਆਦਮੀ ਨਹੀਂ ਹੈ ਤੇ ਨਾ ਹੀ ਕੋਈ ਇਮਾਨਦਾਰ ਆਦਮੀ ਹੈ ਤੇ ਬਾਅਦ ਵਿੱਚ,ਇਕ ਵਾਰ ਫਿਰ   ਕੇਜਰੀਵਾਲ ਨੇ ਕਿਹਾ ਕਿ ਛਾਪੇ ਮਾਰੀ ਉਨ੍ਹਾਂ ਦੇ ਰਿਸ਼ਤੇਦਾਰਾਂ ‘ਤੇ ਨਹੀਂ ਸਗੋਂ ਉਨ੍ਹਾਂ ‘ਤੇ ਹੋਈ ਸੀ ਜਿਸ ਦੌਰਾਨ ਉਸ ਦੇ ਘਰੋਂ ਸਿਰਫ਼ 10 ਮਫ਼ਲਰ ਮਿਲੇ ਸਨ।