ਨਵੀਂ ਦਿੱਲੀ : ਦੇਸ਼ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਵੱਲੋਂ ਜਸਟਿਸ ਡੀ ਵਾਈ ਚੰਦਰਚੂੜ ( Justice DY Chandrachud) ਦੀ ਦੇਸ਼ ਦੇ ਅਗਲੇ ਚੀਫ ਜਸਟਿਸ ਵਜੋਂ ਨਿਯੁਕਤੀ ਕੀਤੀ ਗਈ ਹੈ। ਜਸਟਿਸ ਚੰਦਰਚੂੜ 9 ਨਵੰਬਰ ਨੂੰ ਸੁਪਰੀਮ ਕੋਰਟ ਦੇ 50ਵੇਂ ਚੀਫ ਜਸਟਿਸ ਵਜੋਂ ਹਲਫ਼ ਲੈਣਗੇ। ਉਨ੍ਹਾਂ ਦਾ ਕਾਰਜਕਾਲ ਦੋ ਸਾਲ ਦਾ ਹੈ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਇੱਕ ਟਵੀਟ ਵਿੱਚ ਕਿਹਾ, ‘‘ਭਾਰਤੀ ਸੰਵਿਧਾਨ ਵੱਲੋਂ ਦਿੱਤੀ ਸ਼ਕਤੀ ਦੀ ਵਰਤੋਂ ਕਰਦਿਆਂ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਦੇ ਜੱਜ ਡਾ. ਜਸਟਿਸ ਡੀ ਵਾਈ ਚੰਦਰਚੂੜ ਨੂੰ 9 ਨਵੰਬਰ 2022 ਤੋਂ ਦੇਸ਼ ਦਾ ਚੀਫ ਜਸਟਿਸ ਨਿਯੁਕਤ ਕੀਤਾ ਹੈ।’’ ਚੀਫ ਜਸਟਿਸ ਯੂ.ਯੂ. ਲਲਿਤ ਅੱਠ ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਤੋਂ ਬਾਅਦ ਜਸਟਿਸ ਚੰਦਰਚੂੜ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ।
ਭਾਰਤ ਦੇ ਚੀਫ਼ ਜਸਟਿਸ ਉਦੈ ਉਮੇਸ਼ ਲਲਿਤ (CJI UU Lalit) ਨੇ ਭਾਰਤ ਦੇ ਅਗਲੇ ਚੀਫ਼ ਜਸਟਿਸ ਵਜੋਂ ਜਸਟਿਸ ਧਨੰਜੇ ਵਾਈ ਚੰਦਰਚੂੜ ਦੇ ਨਾਮ ਦੀ ਸਿਫ਼ਾਰਸ਼ ਕਰਨ ਲਈ ਕੇਂਦਰ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ । ਸੀਜੇਆਈ ਵਜੋਂ ਜਸਟਿਸ ਚੰਦਰਚੂੜ ਦਾ ਕਾਰਜਕਾਲ 2 ਸਾਲ ਦਾ ਹੋਵੇਗਾ
ਜਸਟਿਸ ਡੀਵਾਈ ਚੰਦਰਚੂੜ ਹੋਣਗੇ ਦੇਸ਼ ਦੇ 50ਵੇਂ CJI, 2 ਸਾਲ – 1 ਦਿਨ ਦਾ ਹੋਵੇਗਾ ਕਾਰਜਕਾਲ
ਸੀਜੇਆਈ ਲਲਿਤ ਨੇ ਮੰਗਲਵਾਰ ਸਵੇਰੇ 10.15 ਵਜੇ ਜਸਟਿਸ ਚੰਦਰਚੂੜ ਨੂੰ ਉੱਤਰਾਧਿਕਾਰੀ ਸੀਜੇਆਈ ਨਾਮਜ਼ਦ ਕਰਨ ਵਾਲਾ ਪੱਤਰ ਸੌਂਪਿਆ। ਤੁਹਾਨੂੰ ਦੱਸ ਦੇਈਏ ਕਿ ਸੀਜੇਆਈ ਯੂਯੂ ਲਲਿਤ 8 ਨਵੰਬਰ ਨੂੰ ਸੇਵਾਮੁਕਤ ਹੋਣ ਜਾ ਰਹੇ ਹਨ। ਹਾਲ ਹੀ ਵਿੱਚ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਕਿਰਨ ਰਿਜਿਜੂ ਨੇ ਸੀਜੇਆਈ ਯੂਯੂ ਲਲਿਤ ਨੂੰ ਇੱਕ ਪੱਤਰ ਲਿਖ ਕੇ ਉੱਤਰਾਧਿਕਾਰੀ ਦਾ ਨਾਮ ਦੇਣ ਦੀ ਬੇਨਤੀ ਕੀਤੀ ਸੀ।
ਜੇਕਰ ਕੇਂਦਰ CJI ਲਲਿਤ ਦੇ ਪ੍ਰਸਤਾਵ ਨੂੰ ਸਵੀਕਾਰ ਕਰਦਾ ਹੈ, ਤਾਂ ਜਸਟਿਸ ਚੰਦਰਚੂੜ 9 ਨਵੰਬਰ ਨੂੰ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕਣਗੇ। CJI ਉਦੈ ਉਮੇਸ਼ ਲਲਿਤ ਦਾ ਕਾਰਜਕਾਲ 8 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਕੌਣ ਹਨ ਜਸਟਿਸ ਡੀਵਾਈ ਚੰਦਰਚੂੜ?
ਦੇਸ਼ ਦੇ 50ਵੇਂ ਚੀਫ਼ ਜਸਟਿਸ ਵਜੋਂ ਜਸਟਿਸ ਚੰਦਰਚੂੜ ਦਾ ਕਾਰਜਕਾਲ 10 ਨਵੰਬਰ 2024 ਤੱਕ ਦੋ ਸਾਲ ਤੋਂ ਵੱਧ ਦਾ ਹੋਵੇਗਾ। ਹਾਲ ਹੀ ਦੇ ਸਮੇਂ ਵਿੱਚ ਸੀਜੇਆਈ ਲਈ ਇਹ ਸਭ ਤੋਂ ਲੰਬੇ ਸਮੇਂ ਵਿੱਚੋਂ ਇੱਕ ਹੈ। ਜਸਟਿਸ ਚੰਦਰਚੂੜ ਦੇ ਪਿਤਾ, ਜਸਟਿਸ ਵਾਈਵੀ ਚੰਦਰਚੂੜ, 2 ਫਰਵਰੀ 1978 ਤੋਂ 11 ਜੁਲਾਈ 1985 ਤੱਕ ਭਾਰਤ ਦੇ 16ਵੇਂ ਚੀਫ਼ ਜਸਟਿਸ ਸਨ।
ਜਸਟਿਸ ਡੀਵਾਈ ਚੰਦਰਚੂੜ ਨੂੰ 13 ਮਈ 2016 ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ 31 ਅਕਤੂਬਰ 2013 ਤੋਂ ਇਲਾਹਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਸਨ। ਇਸ ਤੋਂ ਪਹਿਲਾਂ 29 ਮਾਰਚ 2000 ਨੂੰ ਉਨ੍ਹਾਂ ਨੂੰ ਬੰਬੇ ਹਾਈ ਕੋਰਟ ਦਾ ਜੱਜ ਬਣਾਇਆ ਗਿਆ ਸੀ। 1998 ਵਿੱਚ ਉਸਨੂੰ ਭਾਰਤ ਦੇ ਵਧੀਕ ਸਾਲਿਸਟਰ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਸੀ। ਡੀਵਾਈ ਚੰਦਰਚੂੜ ਨੂੰ ਜੂਨ 1998 ਵਿੱਚ ਬੰਬੇ ਹਾਈ ਕੋਰਟ ਦੁਆਰਾ ਸੀਨੀਅਰ ਵਕੀਲ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਜਸਟਿਸ ਚੰਦਰਚੂੜ ਨੇ ਹਾਵਰਡ ਲਾਅ ਸਕੂਲ ਤੋਂ ਪੀਐੱਚਡੀ ਕੀਤੀ ਹੋਈ ਹੈ। ਉਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਫੈਸਲੇ ਲੈਣ ਸਮੇਂ ਕਿਸੇ ਨਾਲ ਲਿਹਾਜ਼ ਨਹੀਂ ਕਰਦੇ। ਉਨ੍ਹਾਂ ਨੇ ਕਰੋਨਾ ਕਾਲ ਦੌਰਾਨ ਵਰਚੁਅਲੀ ਸੁਣਵਾਈ ਸ਼ੁਰੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਜੋ ਹੁਣ ਸਥਾਈ ਵਿਸ਼ੇਸ਼ਤਾ ਬਣ ਚੁੱਕੀ ਹੈ। ਜਸਟਿਸ ਚੰਦਰਚੂੜ ਬੰਬੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿੱਚ ਪ੍ਰੈਕਟਿਸ ਕੀਤੀ ਹੈ। ਉਨ੍ਹਾਂ ਨੇ ਸੇਂਟ ਸਟੀਫ਼ਨ’ਜ਼ ਕਾਲਜ ਨਵੀਂ ਦਿੱਲੀ ਤੋਂ ਬੀਏ ਆਨਰਜ਼ (ਅਰਥਸ਼ਾਸਤਰ) ਤੇ ਕੈਂਪਸ ਲਾਅ ਸੈਂਟਰ, ਦਿੱਲੀ ਯੂਨੀਵਰਸਿਟੀ ਤੋਂ ਐੱਲਐੱਲਬੀ ਕੀਤੀ ਸੀ।