India Punjab

ਕੇਜਰੀਵਾਲ ਵੱਲੋਂ ਸਿਸੋਦੀਆ ਦੀ ਤੁਲਨਾ ਭਗਤ ਸਿੰਘ ਨਾਲ ਕਰਨ ‘ਤੇ ਸ਼ਹੀਦ ਦਾ ਪਰਿਵਾਰ ਨਰਾਜ਼ !

bhagat singh family upset with kejriwal remarks

ਚੰਡੀਗੜ੍ਹ : ਕੇਜਰੀਵਾਲ ਸਰਕਾਰ (Kejriwal govt) ਦੇ 2 ਕੈਬਨਿਟ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿਤੇਂਦਰ ਜੈਨ (Manish sisodia and satyender jain) ਖਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ Ed ਅਤੇ CBI ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਐਤਵਾਰ ਨੂੰ ਅਵਰਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ‘ਤੇ ਏਜੰਸੀਆਂ ਵੱਲੋਂ ਆਪ ਆਗੂਆਂ ਖਿਲਾਫ਼ ਤੰਗ ਪਰੇਸ਼ਾਨ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਦਾਅਵਾ ਕੀਤਾ ਸੀ ਕਿ ਸਿਸੋਦੀਆ ਅਤੇ ਸਤੇਂਦਰ ਜੈਨ ਅੱਜ ਦੇ ਸ਼ਹੀਦ ਭਗਤ ਸਿੰਘ ਹਨ। ਕੇਜਰੀਵਾਲ ਦੇ ਇਸ ਬਿਆਨ ‘ਤੇ ਸਿਆਸੀ ਪਾਰਟੀਆਂ ਨੇ ਕਰੜਾ ਇਤਰਾਜ਼ ਜ਼ਾਹਿਰ ਕਰਦੇ ਹੋਏ ਮੁਆਫੀ ਦੀ ਮੰਗ ਕੀਤੀ ਸੀ। ਹੁਣ ਸ਼ਹੀਦ ਭਗਤ ਸਿੰਘ (shaheed Bhagat singh) ਦੇ ਪਰਿਵਾਰ ਨੇ ਵੀ ਕੇਜਰੀਵਾਲ ਦੇ ਬਿਆਨ ‘ਤੇ ਸਖ਼ਤ ਟਿਪਣੀ ਕਰਦੇ ਹੋਏ ਨਸੀਹਤ ਦਿੱਤੀ ਹੈ।

ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੀ ਕੇਜਰੀਵਾਲ ਨੂੰ ਨਸੀਹਤ

ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰ ਹਰਭਜਨ ਸਿੰਘ ਦਾਥ ਨੇ ਕੇਜਰੀਵਾਲ ਨੂੰ ਨਸੀਹਤ ਦਿੰਦੇ ਹੋਏ ਕਿਹਾ ‘ਜਿਹੜਾ ਸ਼ਖਸ ਅਪਰਾਧਿਕ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਮੁਲਜ਼ਮ ਹੈ ਉਸ ਦੀ ਤੁਲਨਾ ਸ਼ਹੀਦ ਦੇ ਨਾਲ ਕਿਵੇਂ ਕੀਤੀ ਜਾ ਸਕਦੀ ਹੈ ? ਕਿਸ ਤਰ੍ਹਾਂ ਦਾ ਤੁਸੀਂ ਸਿਆਸੀ ਫਾਇਦਾ ਚੁੱਕਣਾ ਚਾਉਂਦੇ ਹੋ ? ਜੋ ਵੀ ਤੁਹਾਡੀ ਲੜਾਈ ਹੈ ਉਸ ਨੂੰ ਸਿਆਸੀ ਪੱਧਰ ‘ਤੇ ਲੜੋ’।

ਖਹਿਰਾ ਨੇ ਟਵੀਟ ਕਰਕੇ ਜਤਾਈ ਸੀ ਨਰਾਜ਼ਗੀ

ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ‘ਦੋਸਤੋ, ਅੱਜ ਅਰਵਿੰਦ ਕੇਜਰੀਵਾਲ ਨੇ ਰਾਜਨੀਤਕ ਲਾਹੇ ਲਈ ਆਪਣੇ ਹੱਥਠੋਕਿਆਂ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਵਰਗੇ ਭ੍ਰਿਸ਼ਟ ਲੀਡਰਾਂ ਦੀ ਤੁਲਨਾ ਸ਼ਹੀਦ ਭਗਤ ਸਿੰਘ ਜੀ ਨਾਲ ਕਰਕੇ ਦੇਸ਼ ਦੇ ਸਮੂਹ ਸ਼ਹੀਦਾਂ ਦਾ ਅਪਮਾਨ ਕੀਤਾ ਹੈ। ਜਿਹਨਾਂ ਦੀ ਚੀਚੀ ਨੂੰ ਵੀ ਕਦੇ ਖੂਨ ਨਹੀਂ ਲੱਗਿਆ ਉਹਨਾਂ ਦੀ ਬਰਾਬਰਤਾ ਉਸ ਮਹਾਨ ਯੋਧੇ ਨਾਲ ਕੀਤੀ ਜਿਸਨੇ ਕਿ ਆਪਣੇ ਦੇਸ਼ ਲਈ ਜਾਨ ਵਾਰ ਦਿੱਤੀ ਸੀ। ਇਸ ਘਟੀਆ ਬਿਆਨ ਲਈ ਅਸੀਂ ਉਨ੍ਹਾਂ ਕੋਲ਼ੋਂ ਬਿਨਾਂ ਸ਼ਰਤ ਜਨਤਕ ਮੁਆਫ਼ੀ ਦੀ ਮੰਗ ਕਰਦੇ ਹਾਂ। ਇਸੇ ਲਈ ਮੈਂ ਪਹਿਲੇ ਦਿਨ ਤੋਂ ਇਹਨਾਂ ਨੂੰ “ਫਰਜੀ ਇਨਕਲਾਬੀ” ਕਹਿੰਦਾ ਹਾਂ – ਖਹਿਰਾ

ਜੌੜਾਮਾਜਰਾ ਵੱਲੋਂ ਕੇਜਰੀਵਾਲ ਦੀ ਹਿਮਾਇਤ

ਸ਼ਹੀਦ ਭਗਤ ਸਿੰਘ ‘ਤੇ ਕੇਜਰੀਵਾਲ ਵੱਲੋਂ ਦਿੱਤੇ ਬਿਆਨ ਦੀ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਹਿਮਾਇਤ ਕੀਤੀ ਹੈ। ਉਹਨਾਂ ਕਿਹਾ ਕਿ ਸਤਿੰਦਰ ਜੈਨ ਤੇ ਮਨੀਸ਼ ਸਿਸੋਦੀਆ ਵੀ ਅੱਜ ਦੇ ਭਗਤ ਸਿੰਘ ਹਨ,ਜੋ ਕਿ ਲੋਕਾਂ ਲਈ ਲੜ ਰਹੇ ਹਨ। ਉਹਨਾਂ ਇਹ ਵੀ ਕਿਹਾ ਹੈ ਕਿ ਅਸੀਂ ਵੀ ਭਗਤ ਸਿੰਘ ਦੇ ਪਦਚਿੰਨਾਂ ਤੇ ਚੱਲ ਰਹੇ ਹਾਂ। ਲੋਕਾਂ ਦੀ ਭਲਾਈ ਲਈ,ਦੇਸ਼ ਲਈ ਜੋ ਵੀ ਕਰਨਾ ਪਿਆ,ਅਸੀਂ ਕਰਾਂਗੇ ਤੇ ਆਪਾ ਵੀ ਵਾਰਨ ਤੋਂ ਪਿਛੇ ਨਹੀਂ ਹਟਾਂਗੇ।