ਬਿਊਰੋ ਰਿਪੋਰਟ : 1 ਅਪ੍ਰੈਲ ਤੋਂ ਬਿਜਲੀ ਅਤੇ ਪਾਣੀ ਦਾ ਬੋਝ ਲੋਕਾਂ ‘ਤੇ ਵੱਧਣ ਵਾਲਾ ਹੈ, ਸ਼ਨਿੱਚਰਵਾਰ ਨੂੰ 5 ਫੀਸਦੀ ਪਾਣੀ ਦੀ ਕੀਮਤ ਵਿੱਚ ਵਾਧਾ ਹੋ ਗਿਆ ਹੈ ਜਦਕਿ ਬਿਜਲੀ ਦੀ ਕੀਮਤ ਵਿੱਚ 10 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ । ਇਸ ਤੋਂ ਇਲਾਵਾ ਚੰਡੀਗੜ੍ਹ ਵਿੱਚ 1 ਅਪ੍ਰੈਲ ਤੋਂ ਨਵੀਂ ਆਬਕਾਰੀ ਨੀਤੀ ਵੀ ਲਾਗੂ ਹੋ ਗਈ ਹੈ । ਜਿਸ ਦੇ ਤਹਿਤ ਹੁਣ ਰਾਤ 12 ਵਜੇ ਤੱਕ ਠੇਕੇ ਖੁੱਲਣਗੇ । ਸ਼ਹਿਰ ਦੇ ਲੋਕਾਂ ਦੀ ਆਮਦਨ ਵੱਧੀ ਹੋਵੇ ਜਾਂ ਨਹੀਂ ਪਰ ਬਿਜਲੀ ਅਤੇ ਪਾਣੀ ਦੇ ਬਿੱਲਾਂ ਦਾ ਭਾਰ ਜ਼ਰੂਰ ਲੋਕਾਂ ਦੇ ਸਿਰ ‘ਤੇ ਪੈਣ ਵਾਲਾ ਹੈ ।
।
ਨਗਰ ਨਿਗਮ ਨੇ ਤੈਅ ਕੀਤਾ ਹੈ ਕਿ ਹਰ ਸਾਲ ਇੱਕ ਅਪ੍ਰੈਲ ਨੂੰ ਬਿਨਾਂ ਕਿਸੇ ਮਨਜ਼ੂਰੀ ਦੇ 5 ਫੀਸਦੀ ਪਾਣੀ ਦੀ ਕੀਮਤ ਵਿੱਚ ਵਾਧਾ ਕੀਤਾ ਜਾਵੇਗਾ । ਇਸ ਦੇ ਲਈ ਕਿਸੇ ਹੁਕਮ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਪਾਣੀ ਦੇ ਬਿੱਲ ਨਾਲ 10 ਫੀਸਦੀ ਸੀਵਰੇਜ ਟੈਕਸ ਵੀ ਦੇਣਾ ਹੋਵੇਗਾ । ਇਸ ਵਾਧੇ ਦਾ ਅਸਰ ਸਿੱਧੇ ਆਮ ਆਦਮੀ ਦੀ ਜੇਬ੍ਹ ‘ਤੇ ਪਏਗਾ । ਹਾਲਾਂਕਿ ਇੱਕ ਚੰਗੀ ਖ਼ਬਰ ਇਹ ਹੈ ਕਿ ਨਗਰ ਨਿਗਮ ਵੱਲੋਂ ਸ਼ਨਿੱਚਰਵਾਰ ਤੋਂ ਸਾਰੀਆਂ ਮਾਰਕਿਟ ਵਿੱਚੋ ਇੱਕ-ਇੱਕ ਦੁਕਾਨ ਦੇ ਸਾਹਮਣੇ ਤੋਂ ਕੂੜਾ ਚੁੱਕਣ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਨਾਲ ਦੁਕਾਨਦਾਰਾਂ ਨੂੰ ਰਾਹਤ ਮਿਲੇਗੀ ਉਨ੍ਹਾਂ ਨੂੰ ਕੂੜਾ ਸੁੱਟਣ ਦੇ ਲਈ ਦੂਰ ਨਹੀਂ ਜਾਣਾ ਹੋਵੇਗਾ । ਨਿਗਮ ਦੇ ਮੁਲਾਜ਼ਮ ਹੀ ਦੁਕਾਨਦਾਰਾਂ ਦਾ ਕੂੜਾ ਚੁੱਕਣਗੇ ਅਤੇ ਉਸ ਦਾ ਬਿੱਲ ਦੁਕਾਨਦਾਰਾਂ ਦੇ ਪਾਣੀ ਦੇ ਬਿੱਲ ਨਾ ਜੋੜਿਆ ਜਾਵੇਗਾ । ਤੁਹਾਨੂੰ ਦੱਸ ਦੇਈਏ ਕਿ 5 ਫੀਸਦੀ ਪਾਣੀ ਦਾ ਬਿੱਲ ਵੱਧਣ ਦੀ ਵਜ੍ਹਾ ਕਰਕੇ ਸੀਵਰੇਜ ਬਿੱਲ ਵਿੱਚ ਵੀ ਵਾਧਾ ਦਰਜ ਕੀਤਾ ਜਾਵੇਗਾ ।
ਘਰੇਲੂ ਬਿਜਲੀ ਵਿੱਚ ਵੀ ਵਾਧਾ
ਪ੍ਰਸ਼ਾਸਨ ਦੇ ਬਿਜਲੀ ਵਿਭਾਗ ਨੇ ਜੁਆਇੰਟ ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਨੇ 2023-24 ਲਈ ਬਿਜਲੀ ਦੀ ਕੀਮਤ ਵਿੱਚ 10.25 ਫੀਸਦੀ ਦਾ ਵਾਧਾ ਕਰਨ ਦੀ ਇਜਾਜ਼ਤ ਮੰਗੀ ਸੀ । ਇਜਾਜ਼ਤ ਮਿਲਣ ਤੋਂ ਬਾਅਦ ਘਰੇਲੂ ਬਿਜਲੀ ਦੀ ਸ਼ੁਰੂਆਤੀ ਦਰਾਂ 2.75 ਰੁਪਏ ਤੋਂ 3 ਰੁਪਏ ਯੂਨਿਟ ਹੋ ਜਾਏਗੀ। ਬਿਜਲੀ ਦੇ ਬਿੱਲ ‘ਤੇ ਲੱਗਣ ਵਾਲੇ ਫਿਕਸ ਚਾਰਜ ਨੂੰ ਵੀ 15 ਰੁਪਏ ਤੋਂ ਵਧਾਕੇ 25 ਰੁਪਏ ਕਰਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਗਈ ਸੀ । ਇਸ ਤੋਂ ਇਲਾਵਾ ਵਪਾਰਕ ਬਿਜਲੀ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ । ਇਸ ਵਿੱਚ 25 ਪੈਸੇ ਤੋਂ ਲੈਕੇ 50 ਪੈਸੇ ਤੱਕ ਦਾ ਵਾਧਾ ਕੀਤਾ ਗਿਆ ਹੈ ।