Punjab

ਚੰਡੀਗੜ੍ਹ ‘ਚ ਪਾਲਤੂ ਕੁੱਤਾ ਬਣਿਆ ‘ਆਦਮਖੋਰ’ ! ਦੂਜੇ ਪਾਲਤੂ ਕੁੱਤੇ ਪੋਮੇਰੇਨਿਯਮ ਨੂੰ ਖਾ ਗਿਆ !

ਬਿਉਰੋ ਰਿਪੋਰਟ : ਚੰਡੀਗੜ੍ਹ ਪੁਲਿਸ ਨੇ ਕੇਨ ਕ੍ਰੋਸੋ ਬਰੀਡ ਦੇ ਕੁੱਤੇ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ । ਇਸ ਪਾਲਤੂ ਕੁੱਤ ਨੇ ਇੱਕ 2 ਸਾਲ ਦੇ ਪੋਮੇਰੇਨਿਯਮ ਬਰੀਡ ਦੇ ਕੁੱਤੇ ਨੂੰ ਮਾਰ ਦਿੱਤਾ । ਉਧਰ ਪੋਮੇਰੇਨਿਯਮ ਡਾਗ ਦੇ ਮਾਲਕ ਨੂੰ ਵੀ ਸੱਟਾਂ ਲੱਗੀਆਂ ਹਨ । ਮਰਨ ਵਾਲੇ ਪੋਮੇਰੇਨੀਅਮ ਡਾਗ  ਦਾ ਨਾਂ ਔਜੋ ਸੀ । ਇਹ ਘਟਨਾ ਸੈਕਟਰ 37 ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਕੇਨ ਕ੍ਰੋਸੋ ਇੱਕ ਹਮਲਾਵਰ ਬਰੀਡ ਹੈ । ਔਜੋ ਘਟਨਾ ਦੇ ਵਕਤ ਆਪਣੇ ਮਾਲਕ ਦੀ ਗੋਦ ਵਿੱਚ ਬੈਠਾ ਸੀ । ਕੇਨ ਕ੍ਰੋਸੋ ਦੇ ਮਾਲਕ ਦੀ ਪਛਾਣ 26 ਸਾਲ ਦੇ ਸ਼ਿਤਿਜ ਅਰੋੜਾ ਦੇ ਰੂਪ ਵਿੱਚ ਹੋਈ ਹੈ । ਪੁਲਿਸ ਨੇ CCTV ਫੁਟੇਜ ਦੇ ਆਧਾਰ ‘ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ । ਮੁਲਜ਼ਮ ਸੈਕਟਰ 37 ਦਾ ਰਹਿਣ ਵਾਲਾ ਹੈ । ਉਸ ਨੂੰ ਜਾਨਵਰਾਂ ਦੇ ਮਾਮਲੇ ਵਿੱਚ ਲਾਪਰਵਾਹੀ ਕਰਨ ‘ਤੇ  ਗ੍ਰਿਫਤਾਰ ਕੀਤਾ ਗਿਆ ਹੈ ।

ਮਰਨ ਵਾਲਾ ਪੋਮੇਰੇਨੀਯਮ

ਘਟਨਾ ਦੇ ਵਕਤ ਔਜੋ ਨੂੰ ਮਾਲਕ ਇਸ਼ਵੰਤ ਸਿੰਘ ਨੇ ਆਪਣੀ ਗੋਦ ਵਿੱਚ ਲਿਆ ਸੀ । ਬਿਨਾਂ ਲੈਸ਼ ਦੇ ਕ੍ਰੇਨ ਕੋਸੋ ਕੁੱਤਾ ਆਇਆ ਅਤੇ ਉਸ ਨੇ ਪੈਟ ਔਜੋ ਨੂੰ ਗਲੇ ਤੋਂ ਫੜ ਲਿਆ । ਇਸ ਦੇ ਬਾਅਦ ਤਕਰੀਬਨ 600 ਮੀਟਰ ਦੂਰ ਖੂਨ ਨਾਲ ਭਿੱਜਿਆ ਹੋਇਆ ਔਜੋ ਮਿਲਿਆ । ਔਜੋ ਨੂੰ ਵੇਟਰਨਰੀ ਹਸਪਤਾਲ ਲਿਜਾਇਆ ਗਿਆ । ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਗਵਰਮੈਂਟ ਐਨੀਮਲ ਹਸਬੈਂਡਰੀ ਹਸਤਪਾਲ ਵਿੱਚ ਉਸ ਦਾ ਪੋਸਟਮਾਰਟ ਕੀਤਾ ਗਿਆ ।

ਹਮਲਾ ਕਰਨ ਵਾਲਾ ਕ੍ਰੋਸੋ ਬਰੀਡ

ਸਿਰਫ਼ 4 ਕਿਲੋ ਦਾ ਸੀ

ਜ਼ਖ਼ਮੀ ਇਸ਼ਵੰਤ ਸਿੰਘ ਦੇ ਭਤੀਜੇ ਅਵਨੀਤ ਨੇ ਦੱਸਿਆ ਕਿ ਔਜੋ ਦਾ ਵਜਨ ਸਿਰਫ 4 ਕਿਲੋ ਸੀ । ਇਸ ਹਮਲੇ ਵਿੱਚ ਚਾਚਾ ਹੇਠਾਂ ਡਿੱਗ ਗਿਆ ਸੀ । ਉਸੇ ਵਕਤ ਕੇਨ ਕ੍ਰੋਸੋ ਮਾਲਕ ਵੀ ਉੱਥੇ ਹੀ ਸੀ। ਔਜੋ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚ ਨਹੀਂ ਸਕਿਆ ।

ਉਧਰ ਘਟਨਾ ਦੇ ਬਾਅਦ ਕੇਨ ਕ੍ਰੋਸੋ ਇੱਕ ਟਿਉਬਵੈੱਲ ਦੇ ਕੋਲ ਸੀ ।   ਕੇਨ ਕ੍ਰੋਸੋ ਦੇ ਮਾਲਕ ਦੇ ਕੋਲ ਕੁੱਤੇ ਦਾ ਰਜਿਸਟਰੇਸ਼ਨ ਸਰਟੀਫਿਕੇਟ ਵੀ ਨਹੀਂ ਸੀ । ਇਸ਼ਵੰਤ ਸਿੰਘ ਸੈਕਟਰ   37 B ਵਿੱਚ ਰਹਿੰਦੇ  ਸਨ ਅਤੇ ਸ਼ਿਤਿਜ ਸੈਕਟਰ ਵੀ 37 B ਹੀ ਰਹਿੰਦਾ ਸੀ । ਉਹ ਸ਼ਿਕਾਇਤਕਰਤਾ ਦੇ ਘਰ ਦੇ ਨਜ਼ਦੀਕ ਆਪਣੇ ਕੇਨ ਕ੍ਰੋਸੋ ਨੂੰ ਘੁੰਮਾ ਰਹੇ ਸਨ ।