‘ਦ ਖਾਲਸ ਬਿਊਰੋ:-ਲਾਕਡਾਉਨ ਹੋਣ ਕਾਰਨ ਕੋਰੋਨਾ ਸੰਕਟ ਦੌਰਾਨ ਹਰ ਇੱਕ ਪਰਿਵਾਰ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਚੱਲਦਿਆਂ ਚੰਡੀਗੜ੍ਹ ਪ੍ਰਸ਼ਾਸ਼ਨ ਨੇ ਮਾਪਿਆਂ ਨੂੰ ਰਾਹਤ ਦਿੰਦਿਆਂ 9ਵੀਂ ਅਤੇ 10 ਵੀਂ ਕਲਾਸ ਦੇ ਵਿਦਿਆਰਥੀਆਂ ਦੀ ਫੀਸ 6 ਮਹੀਨਿਆਂ ਲਈ ਮੁਆਫ ਕਰ ਦਿੱਤੀ ਗਈ ਹੈ। ਚੰਡੀਗੜ੍ਹ ਪ੍ਰਸ਼ਾਸ਼ਨ ਦੇ ਇਸ ਫੈਸਲੇ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।ਚੰਡੀਗੜ੍ਹ ਪ੍ਰਸ਼ਾਸ਼ਨ ਦੇ ਇਸ ਫੈਸਲੇ ਨਾਲ ਹੁਣ 9ਵੀਂ ਅਤੇ 10 ਵੀਂ ਕਲਾਸ ਦੇ ਬੱਚਿਆਂ ਦੇ ਮਾਪਿਆਂ ਨੂੰ ਸਤੰਬਰ ਮਹੀਨੇ ਤੱਕ ਫੀਸ ਨਹੀਂ ਦੇਣੀ ਹੋਵੇਗੀ।

 

ਮੌਜੂਦਾ ਸਮੇਂ ‘ਚ ਜੇਕਰ ਪੰਜਾਬ ਦੇ ਸਕੂਲਾਂ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਤੋਂ ਬੱਚਿਆਂ ਦੇ ਮਾਪੇ ਬੇਹੱਦ ਨਿਰਾਸ਼ ਹਨ। ਪੰਜਾਬ ‘ਚ ਹਾਈਕੋਰਟ ਨੇ ਸਕੂਲਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਹੈ, ਜਿਸ ਵਿੱਚ ਸਕੂਲਾਂ ਨੂੰ ਪੂਰੀ ਫੀਸ ਵਸੂਲ ਕਰਨ ਦੀ ਆਗਿਆ ਦਿੱਤੀ ਗਈ ਹੈ। ਜਿਸ ਦੇ ਚੱਲਦਿਆਂ ਕਈਂ ਜਗ੍ਹਾ ਉੱਤੇ ਮਾਪਿਆਂ ਵੱਲੋਂ ਰੋਸ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ। ਪਰ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਵੱਲੋਂ ਹਾਈਕੋਰਟ ‘ਤੇ ਜੋ ਫੈਸਲਾ ਸੁੱਟਿਆ ਗਿਆ ਹੈ ਉਸ ਦਾ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਵਾਬ ਨਹੀਂ ਆਇਆ।