‘ਦ ਖਾਲਸ ਬਿਊਰੋ:-ਪੰਜਾਬ ਅੰਦਰ COVID-19 ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਵੀ ਲੋਕ ਦਿੱਲੀ, ਨੋਇਡਾ ਤੋਂ ਆਉਣਗੇ, ਸਭ ਤੋਂ ਪਹਿਲਾਂ ਉਹਨਾਂ ਨੂੰ ਕੋਵਾ-ਐਪ ‘ਤੇ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ।

 

ਜਿਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿਟਰ ਅਕਾਉਂਟ ‘ਤੇ ਦਿੱਤੀ ਹੈ। ਉਹਨਾਂ ਕਿਹਾ ਕਿ ਜੋ ਪਹਿਲਾਂ ਤੋਂ ਹੀ ਐਲਾਨ ਹੋ ਚੁੱਕਿਆ ਹੈ ਕਿ ਬਾਹਰੋ ਆਉਣ ਵਾਲੇ ਹਰ ਪੰਜਾਬੀ ਨੂੰ 14 ਦਿਨਾਂ ਲਈ ਕੋਆਰਨਟੀਂਨ ਹੀ ਰਹਿਣਾ ਪਵੇਗਾ। ਮੁੱਖ ਮੰਤਰੀ ਨੇ ਇਹ ਸ਼ਰਤ ਹਮੇਸ਼ਾਂ ਲਾਗੂ ਰਹੇਗੀ।

 

ਅੱਜ ਡੇਰਾ ਬਾਬਾ ਨਾਨਕ ਪ੍ਰਸ਼ਾਸ਼ਨ ਨੇ ਕੋਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆ ਸਾਰਾ ਬਾਜ਼ਾਰ ਸੀਲ ਕਰ ਦਿੱਤਾ ਹੈ।