India Khetibadi Punjab

ਪੂਰੇ ਦੇਸ਼ ‘ਚ MSP ਗਰੰਟੀ ਦਾ ਨਵਾਂ ਫਾਰਮੂਲਾ ਹੋਵੇਗਾ ਲਾਗੂ ! ਕਿਸਾਨਾਂ ਨੇ ਰੱਖੀ ਇਹ ਸ਼ਰਤ

ਬਿਉਰੋ ਰਿਪੋਰਟ : ਕਿਸਾਨਾਂ ਨਾਲ ਚੌਥੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਨੇ ਜਿਹੜਾ 5 ਫਸਲਾਂ ਦੇ 5 ਸਾਲ ਲਈ MSP ਗਰੰਟੀ ਦੇਣ ਦਾ ਪ੍ਰੋਪਜ਼ਲ ਰੱਖਿਆ ਸੀ ਹੁਣ ਇਸ ਨੂੰ ਸਰਕਾਰ ਪੂਰੇ ਦੇਸ਼ ਵਿੱਚ ਲਾਗੂ ਕਰਨ ਜਾ ਰਹੀ ਹੈ । ਇਹ ਫਸਲਾਂ ਹਨ ਮੱਕੀ,ਕਪਾਹ,ਮਸਰ,ਮਾਂਹ,ਅਰਹਰ । ਖਰੀਦ ਦਾ ਕਾਂਟਰੈਕਟ 5 ਸਾਲ ਦੇ ਲਈ ਹੋਵੇਗੀ । ਇੰਨਾਂ ਫਸਲਾਂ ਦੀ ਖਰੀਦ ਏਜੰਸੀਆਂ NCCF,NAFED,CCI ਕਰਨਗੀਆਂ । ਹਾਲਾਂਕਿ ਮੀਟਿੰਗ ਤੋਂ ਅਗਲੇ ਦਿਨ ਹੀ ਧਰਨੇ ‘ਤੇ ਬੈਠੀਆਂ ਕਿਸਾਨ ਜਥੇਬੰਦੀਆਂ ਦੇ ਨਾਲ SKM ਨੇ
ਵੀ ਇਸ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਸੀ ਅਤੇ ਦਾਅਵਾ ਕੀਤੀ ਸੀ ਕਿ ਸਰਕਾਰ ਕੰਟਰੈਕਟ ਫਾਰਮਿੰਗ ਚਾਹੁੰਦੀ ਹੈ ਉਹ ਸਾਨੂੰ ਮਨਜ਼ੂਰ ਨਹੀਂ ਹੈ । ਪੂਰੇ ਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕਰਨ ‘ਤੇ ਹੁਣ ਕਿਸਾਨ ਜਥੇਬੰਦੀਆਂ ਨੇ ਮੁੜ ਤੋਂ ਇਤਰਾਜ਼ ਜ਼ਾਹਿਰ ਕੀਤਾ ਹੈ।

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸਾਨੂੰ 23 ਫਸਲਾਂ ‘ਤੇ MSP ਚਾਹੀਦਾ ਹੈ । ਸਾਨੂੰ 5 ਫਸਲਾਂ ‘ਤੇ MSP ਮਨਜ਼ੂਰ ਨਹੀਂ ਹੈ । ਸਰਕਾਰ ਲਿਖਿਤ ਦੇ ਨਾਲ ਕਾਨੂੰਨ ਵੀ ਬਣਾਏ । ਸਰਕਾਰ ਦੀ ਸਕੀਮ ਦੇ ਮੁਤਾਬਿਕ ਉਨ੍ਹਾਂ ਥਾਵਾਂ ‘ਤੇ ਹੀ ਇਹ ਲਾਗੂ ਹੋਵੇਗੀ ਜਿੱਥੇ ਪਾਣੀ ਦਾ ਪੱਧਰ ਘੱਟ ਹੋ ਰਿਹਾ ਹੈ ਅਤੇ ਜਿਹੜੇ ਕਿਸਾਨ ਝੋਨੇ ਅਤੇ ਕਣਕ ਵਰਗੀ ਰਵਾਇਤੀ ਫਸਲਾਂ ਤੋਂ ਬਾਹਰ ਆਕੇ ਸਰਕਾਰ ਵੱਲੋਂ ਤੈਅ ਫਸਲਾਂ ਹੀ ਪੈਦਾ ਕਰਨਗੇ ਉਨ੍ਹਾਂ ਨੂੰ MSP ਦੀ ਗਰੰਟੀ ਦਿੱਤੀ ਜਾਵੇਗੀ । ਮਾਹਿਰਾ ਮੁਤਾਬਿਕ ਸਰਕਾਰ ਦੀ ਇਹ ਯੋਜਨਾ ਕਲੀਅਰ ਨਹੀਂ ਹੈ,ਸਰਕਾਰ ਨੇ ਇਹ ਵੀ ਨਹੀਂ ਦੱਸਿਆ ਹੈ ਕਿ ਇਸ ਦੀ ਖਰੀਦ ਸੂਬਾ ਸਰਕਾਰ ਕਰਕੇ ਏਜੰਸੀਆਂ ਨੂੰ ਦੇਵੇਗੀ ਜਾਂ ਸਿੱਧਾ ਏਜੰਸੀਆਂ ਖਰੀਦ ਕਰਨਗੀਆਂ ।

ਜੇਕਰ ਮੌਸਮ ਦਾ ਪ੍ਰਭਾਵ ਫਸਲ ‘ਤੇ ਪੈਂਦਾ ਹੈ ਤਾਂ ਉਸ ਦੀ MSP ਕਿਵੇਂ ਤੈਅ ਹੋਵੇਗੀ,ਕਣਕ ਅਤੇ ਝੋਨੇ ਨੂੰ ਲੈਕੇ ਗਾਈਡ ਲਾਈਨ ਹੈ,ਨਮੀ ਦੀ ਤੈਅ ਮਾਤਰਾ ‘ਤੇ ਕੇਂਦਰ ਖਰੀਦ ਕਰਦੀ ਹੈ। ਜੇਕਰ ਕਿਸਾਨਾਂ ਨੂੰ ਸਰਕਾਰ ਵਲੋਂ ਐਲਾਨੀ 5 ਫਸਲਾਂ ਤੋਂ ਝੋਨੇ ਅਤੇ ਕਣਕ ਵਰਗਾ ਝਾੜ ਨਹੀਂ ਮਿਲ ਦਾ ਅਤੇ ਉਸ ਦੇ ਹਿਸਾਬ ਨਾਲ ਕੀਮਤ ਨਹੀ ਮਿਲ ਦੀ ਹੈ ਤਾਂ ਇਹ ਸਕੀਮ ਕਿਵੇਂ ਸਫਲ ਹੋ ਸਕੇਗੀ । ਹੁਣ ਤੱਕ ਇਹ ਵੀ ਸਰਕਾਰ ਨੇ ਸਾਫ ਨਹੀਂ ਕੀਤਾ ਹੈ।