ਪੰਜਾਬ ਦੀ ਸਿਆਸਤ ‘ਚ ਆਇਆ ਨਵਾਂ ਭੁਚਾਲ…ਕੇਂਦਰ ਨੇ ਅੱਧਾ ਪੰਜਾਬ ਦੱਬਿਆ
‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਕੇਂਦਰ ਸਰਕਾਰ ਲਗਾਤਾਰ ਰਾਜਾਂ ਦੀ ਸੰਘੀ ਘੁੱਟਣ ਲੱਗ ਪਈ ਹੈ। ਮਸਲਾ ਖੇਤੀ ਕਾਨੂੰਨਾਂ ਦਾ ਹੋਵੇ, ਜੀਐੱਸਟੀ ਦਾ ਜਾਂ ਬਿਜਲੀ ਦਾ, ਕੇਂਦਰ ਸਾਰਾ ਆਪਣੇ ਕਬਜ਼ੇ ਵਿੱਚ ਕਰਨ ਲੱਗਾ ਹੈ। ਹੁਣ ਨਸ਼ਿਆਂ ਦੇ ਨਾਂ ‘ਤੇ ਕੇਂਦਰ ਅੱਧੇ ਪੰਜਾਬ ਨੂੰ ਆਪਣੀ ਬੁੱਕਲ ਵਿੱਚ ਸਮੇਟ ਲੈਣ ਦੇ ਰਾਹ ਤੁਰ ਪਿਆ ਹੈ।
