ਕਾਗਜ਼ ਬਚਾਉਣ ਵਾਸਤੇ ਦੇਸ਼ ਦੀਆਂ ਵੱਖ-ਵੱਖ ਹਾਈਕੋਰਟਾਂ A4 ਸਾਈਜ਼ ਪੇਪਰ ’ਤੇ ਦੋਵੇਂ ਪਾਸੇ ਛਪੀਆਂ ਪਟੀਸ਼ਨਾਂ ਤੇ ਹਲਫ਼ਨਾਮੇ ਕਰਨਗੀਆਂ ਸਵੀਕਾਰ
‘ਦ ਖ਼ਾਲਸ ਬਿਊਰੋ :- ਵਾਤਾਵਰਣ ਦੀ ਸੁਰੱਖਿਆ ਲਈ ਕਾਗਜ਼ ਬਚਾਉਣ ਵਾਸਤੇ ਸੁਪਰੀਮ ਕੋਰਟ ਤੋਂ ਸੇਧ ਲੈਂਦਿਆਂ ਦੇਸ਼ ਦੀਆਂ ਵੱਖ-ਵੱਖ ਹਾਈਕੋਰਟਾਂ ਹੁਣ ਲੰਮੀਆਂ ਪਟੀਸ਼ਨਾਂ ਦੀ ਥਾਂ A4 ਸਾਈਜ਼ ਦੇ ਪੇਪਰ ’ਤੇ ਦੋਵੇਂ ਪਾਸੇ ਛਪੀਆਂ ਪਟੀਸ਼ਨਾਂ ਤੇ ਹਲਫ਼ਨਾਮੇ ਸਵੀਕਾਰ ਕਰਨ ਲੱਗੀਆਂ ਹਨ। ਭਾਰਤ ਦੇ ਚੀਫ਼ ਜਸਟਿਸ ਐੱਸ.ਏ.ਬੋਬੜੇ ਨੇ ਵਾਤਾਵਰਨ ਨਾਲ ਸਬੰਧਿਤ ਵੱਖ-ਵੱਖ ਪਟੀਸ਼ਨਾਂ ’ਤੇ ਸੁਣਵਾਈ ਦੌਰਾਨ ਸਿਖਰਲੀ