Punjab

ਸਿਆਸੀ ਰੈਲੀਆਂ ਦਾ ਵਿਰੋਧ ਰੱਖਣਗੇ ਜਾਰੀ ਕਿਸਾਨ : ਰਾਜੇਵਾਲ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):- ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਰੈਲੀਆਂ ਨਾ ਕਰਨ ਲਈ ਕਿਹਾ ਪਰ ਹੁਣ ਕਾਂਗਰਸ ਨੇ ਵੀ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਅਸੀਂ ਇਹਨਾਂ ਪਾਰਟੀਆਂ ਨੂੰ ਸਿਰਫ਼ 50-60 ਬੰਦੇ ਇਕੱਠੇ ਹੋਣ ਦੀ ਹੀ ਆਗਿਆ ਦਿੱਤੀ ਸੀ।

ਕਿਸਾਨ ਇਨ੍ਹਾਂ ਦਾ ਵਿਰੋਧ ਜਾਰੀ ਰੱਖਣਗੇ ਕਿਉਂਕਿ ਕਿਸਾਨ ਮੋਰਚੇ ਤੋਂ ਉੱਪਰ ਕੁੱਝ ਨਹੀਂ ਹੈ। ਅਸੀਂ ਸਰਕਾਰ ਨੂੰ ਹਰਾਵਾਂਗੇ। ਰਾਜੇਵਾਲ ਨੇ ਦੇਸ਼-ਵਿਦੇਸ਼ ਵਿੱਚੋਂ ਕਿਸਾਨ ਮੋਰਚੇ ਦੀ ਮਦਦ ਕਰਨ ਵਾਲੇ ਹਰੇਕ ਇਨਸਾਨ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਮੁਜ਼ੱਫ਼ਰਨਗਰ ਵਾਂਗ ਤਾਮਿਲ ਨਾਡੂ ਵਿੱਚ ਵੀ ਵੱਡੀਆਂ ਕਾਨਫਰੰਸਾਂ ਹੋਣ ਲੱਗੀਆਂ ਹਨ।