ਪੰਜਾਬ ‘ਚ ਵਿਦੇਸ਼ਾਂ ਤੋਂ ਆਏ 90,000 ਪੰਜਾਬੀਆਂ ਦੀਆਂ ਸੂਚੀਆਂ ਬਣੀਆਂ,ਸਭ ਨੂੰ ਇਕਾਂਤਵਾਸ ਰੱਖਿਆ ਜਾਵੇਗਾ
ਚੰਡੀਗੜ੍ਹ- ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਪੱਤਰ ਲਿੱਖ ਕੇ ਕਿਹਾ ਹੈ ਕਿ ਪੰਜਾਬ ਵਿੱਚ ਸਭ ਤੋਂ ਜ਼ਿਆਦਾ ਐੱਨਆਰਆਈ ਹਨ। ਸਿਹਤ ਮੰਤਰੀ ਨੇ ਕਿਹਾ ਹੁਣ ਤੱਕ 90000 ਐੱਨਆਰਆਈ ਵਾਪਸ ਆ ਗਏ ਹਨ। ਉਨ੍ਹਾਂ ਨੇ ਲਿਖਿਆ ਹੈ, “ਕੋਵਿਡ-19 ਦੇ ਕੇਸਾਂ ਵਿੱਚ ਚਿੰਤਾਜਨਕ ਵਾਧਾ ਹੋ ਸਕਦਾ ਹੈ।”