ਹਰਿਆਣਾ ਸਰਕਾਰ ਨੇ ਮੁਲਾਜ਼ਮਾਂ ਨੂੰ ਖਾਕੀ ਨਿੱਕਰਾਂ ਪਵਾਉਣ ਦੀ ਕੀਤੀ ਤਿਆਰੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਵਿੱਚ 41 ਸਾਲ ਪਹਿਲਾਂ ਸਰਕਾਰੀ ਮੁਲਾਜ਼ਮਾਂ ‘ਤੇ ਆਰਐੱਸਆਰਐੱਸ ਦੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ‘ਤੇ ਲੱਗੀ ਰੋਕ ਭਾਜਪਾ ਸਰਕਾਰ ਨੇ ਹਟਾ ਲਈ ਹੈ। ਹਰਿਆਣਾ ਦੇ ਭਾਜਪਾ ਦੀ ਅਗਵਾਈ ਵਾਲੀ ਖੱਟਰ ਸਰਾਕਰ ਨੇ 2 ਅਪ੍ਰੈਲ 1980 ਅਤੇ 11 ਜਨਵਰੀ 1967 ਦੇ ਸਰਕਾਰੀ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਏ ਹਨ।