‘ਭਗਵੰਤ ਮਾਨ ਨੇ ਡਰਾਮਾ ਕੀਤੈ, ਧੂਰੀ ਟੌਲ ਪਲਾਜਾ ਤਾਂ ਠੇਕਾ ਖਤਮ ਹੋਣ ਕਾਰਨ ਉਂਜ ਵੀ ਅੱਜ ਬੰਦ ਹੋਣ ਜਾਣਾ ਹੈ’: ਧਰਮਵੀਰ ਗਾਂਧੀ
ਡਾ. ਗਾਂਧੀ ਨੇ ਸੀਐੱਮ ਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ‘ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ।’