Punjab

ਬਜਟ ਸੈਸ਼ਨ ਤੋਂ ਪਹਿਲਾਂ ਵਿਧਾਇਕਾਂ ਦੀ Class ਲੈਣਗੇ ਸਪੀਕਰ,ਦੋ ਦਿਨਾਂ ਟਰੇਨਿੰਗ ਸੈਸ਼ਨ ਸ਼ੁਰੂ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਸੂਬਾ ਸਰਕਾਰ ਦੇ  ਵਿਧਾਇਕਾਂ ਲਈ ਦੋ ਰੋਜ਼ਾ ਟਰੇਨਿੰਗ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਇਹ ਟਰੇਨਿੰਗ ਸੈਸ਼ਨ ਰੱਖਿਆ ਹੈ,ਜਿਸ ਵਿਚ ਵਿਧਾਨ ਸਭਾ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਵਿਧਾਇਕਾਂ ਨੂੰ ਸਿੱਖਲਾਈ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ 117 ਵਿਧਾਇਕਾਂ ਵਿਚੋਂ 92 ਵਿਧਾਇਕ ਪਹਿਲੀ ਵਾਰ ਵਿਧਾਇਕ ਚੁਣੇ ਗਏ ਹਨ। ਇਸੇ ਲਈ ਇਹ ਟਰੇਨਿੰਗ ਸੈਸ਼ਨ ਰੱਖਿਆ ਗਿਆ ਹੈ ਜਿਸਦੀ ਸ਼ੁਰੂਆਤ ਅੱਜ ਸਵੇਰੇ 11.00 ਵਜੇ ਤੋਂ ਹੋ ਗਈ ਹੈ।

ਇਸ ਸਮਾਗਮ ਦੀ ਸ਼ੁਰੂਆਤ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਆਪਣੇ ਸੰਬੋਧਨ ਵਿੱਚ ਇਹ ਜਾਣਕਾਰੀ ਦਿੱਤੀ ਕਿ ਵਿਧਾਇਕਾਂ ਦੀ ਟਰੇਨਿੰਗ ਲਈ ਇਹ orientation program ਦੋ ਦਿਨ ਚਲੇਗਾ। ਜੋ ਕਿ ਵਿਧਾਇਕਾਂ ਲਈ ਮਹਤੱਵਪੂਰਨ ਤੇ ਗਿਆਨਵਰਧਕ ਸਾਬਤ ਹੋਵੇਗਾ। ਸਪੀਕਰ ਸੰਧਵਾ ਨੇ ਸਾਰਿਆਂ ਦਾ ਸੁਆਗਤ ਕਰਦਿਆਂ ਇਮਾਨਦਾਰੀ ਤੇ ਸਹਿਜਤਾ ਵਰਤਣ ਦੀ ਅਪੀਲ ਕੀਤੀ ਤੇ ਸ਼ਬਦਾਂ ਦੀ ਸਹੀ ਵਰਤੋਂ ਦੇ ਮਹਤੱਵ ਬਾਰੇ ਵੀ ਦੱਸਿਆ।

ਕੁਲਤਾਰ ਸਿੰਘ ਸੰਧਵਾਂ, ਸਪੀਕਰ ਪੰਜਾਬ ਵਿਧਾਨ ਸਭਾ

ਉਹਨਾਂ ਇਹ ਵੀ ਕਿਹਾ ਕਿ ਇਹਨਾਂ ਦੇ ਦਿਨਾਂ ਵਿੱਚ ਹੋਣ ਵਾਲੇ ਸੈਸ਼ਨਾਂ ਦੇ ਦੌਰਾਨ ਵਿਧਾਨਿਕ ਕਾਰਵਾਈਆਂ ਨਾਲ ਜੁੜੇ ਸਾਰੇ ਵਿਸ਼ਿਆਂ ਨੂੰ ਛੋਹਿਆ ਜਾਵੇਗਾ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੀ ਹਾਜ਼ਰ ਸਨ।

ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿਝਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਦੀ ਬਹੁਤ ਲੋੜ ਹੈ ਕਿਉਂਕਿ ਪ੍ਰਸ਼ਾਸਨਿਕ ਕੰਮਾਂ ਵਿੱਚ ਹਰ ਗੱਲ ਦੀ ਜਾਣਕਾਰੀ ਬਹੁਤ ਜਰੂਰੀ ਹੈ । ਕਿਸੇ ਵੀ ਵਿਸ਼ੇ ਨੂੰ ਸਹੀ ਤਰੀਕੇ ਨਾਲ ਸਮਝ ਕੇ ਉਸ ਨੂੰ ਪੇਸ਼ ਕਰਨਾ ਆਉਣਾ ਚਾਹੀਦਾ ਹੈ।

ਡਾ. ਇੰਦਰਬੀਰ ਸਿੰਘ ਨਿਝਰ,ਕੈਬਨਿਟ ਮੰਤਰੀ ਪੰਜਾਬ

ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਪਾ ਨੇ ਆਪਣੇ ਸੰਬੋਧਨ ਦੌਰਾਨ ਲਾਈਬਰੇਰੀ ਦੇ ਮਹਤੱਵ ਦਾ ਜ਼ਿਕਰ ਕੀਤਾ ਤੇ ਕਿਹਾ ਕਿ ਨਵੇਂ ਬਣੇ ਵਿਧਾਇਕਾਂ ਲਈ ਇਸ ਤਰਾਂ ਦੇ ਪ੍ਰਗਰਾਮ ਹੋਣੇ ਬਹੁਤ ਜਰੂਰੀ ਹਨ।

ਪ੍ਰਤਾਪ ਸਿੰਘ ਬਾਜਪਾ,ਵਿਰੋਧੀ ਧਿਰ ਨੇਤਾ

ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨ ਦੀ ਗੱਲ ਕੀਤੀ ਤੇ ਕਿਹਾ ਕਿ ਪੰਜਾਬ ਦੇ ਲੋਕ ਰਾਜਨੀਤੀ ਦੀ ਚੰਗੀ ਸਮਝ ਰਖਦੇ ਹਨ ਤੇ ਇਸੇ ਲਈ ਵਿਦੇਸ਼ਾਂ ਵਿੱਚ ਚੰਗੇ ਰਾਜਨੀਤਿਕ ਪੱਦਾਂ ‘ਤੇ ਬਿਰਾਜਮਾਨ ਹਨ।ਦੁਨੀਆ ਦੇ ਹਰ ਹਿੱਸੇ ਵਿੱਚ ਪੰਜਾਬੀ ਵਸਦੇ ਹਨ ਤੇ ਉਹ ਆਪਣੀ ਮਿਹਨਤ ਨਾਲ ਕਾਮਯਾਬ ਹੋਏ ਹਨ।

ਭਗਵੰਤ ਸਿੰਘ ਮਾਨ,ਮੁੱਖ ਮੰਤਰੀ ਪੰਜਾਬ

ਵਿਰੋਧੀ ਧਿਰਾਂ ਬਾਰੇ ਬਲਦਿਆਂ ਮਾਨ ਨੇ ਕਿਹਾ ਹੈ ਕਿ ਚੰਗੀ OUTPUT ਲਈ ਇਹਨਾਂ ਨੂੰ ਵੀ ਲੋੜੀਂਦਾ ਸਮਾਂ ਮਿਲਣਾ ਬਹੁਤ ਜਰੂਰੀ ਹੈ।

ਉਹਨਾਂ ਪੰਜਾਬ ਨੂੰ ਕੇਂਦਰ ਸਰਕਾਰ ਵੱਲੋਂ ਕੋਲਾ ਮੰਗਵਾਉਣ ਦੇ ਨਿਰਦੇਸ਼ਾਂ ਦੇ ਵਿਰੋਧ ਵਿੱਚ ਵਿਰੋਧੀ ਧਿਰ ਵੱਲੋਂ ਮਿਲੇ ਸਹਿਯੋਗ ਲਈ ਵਿਰੋਧੀ ਧਿਰ ਦਾ ਕੀਤਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਲੋਕ ਹਿੱਤ ਵਿੱਚ ਕਾਨੂੰਨ ਬਣਾਉਣ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਮਾਨ ਨੇ ਜੀਰੋ ਆਵਰ ਦਾ ਸਮਾਂ ਵਧਾਉਣ ਦੀ ਲੋੜ ਵੀ ਦੱਸੀ ਹੈ ਤਾਂ ਜੋ ਹਰ ਕਿਸੇ ਨੂੰ ਬੋਲਣ ਦਾ ਮੌਕਾ ਮਿਲ ਸਕੇ। ਉਹਨਾਂ ਅਸਿੱਧੇ ਤੋਰ ‘ਤੇ ਵਿਰੋਧੀ ਧਿਰਾਂ ‘ਤੇ ਵਾਰ ਕੀਤੇ ਪਰ ਦੂਜੇ ਪਾਸੇ ਚੰਗੀ ਡਿਬੇਟ ਲਈ ਵਿਰੋਧੀ ਧਿਰ ਨੂੰ ਹਾਊਸ ਵਿੱਚ ਹਾਜ਼ਰ ਰਹਿਣ ਦੀ ਅਪੀਲ ਵੀ ਕੀਤੀ ਤੇ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਵੀ ਸਮਾਂ ਵੀ ਦਿੱਤਾ ਜਾਵੇਗਾ। ਉਹਨਾਂ ਲੋਕਾਂ ਦੀ ਤਾਕਤ ਨੂੰ ਲੋਕਤੰਤਰ ਲਈ ਅਹਿਮ ਦੱਸਿਆ ਤੇ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਮਾਗਮ ਵਿੱਚ ਕੱਲ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਸਪੀਕਰ ਪੰਜਾਬ ਵਿਧਾਨ ਸਭਾ ਵਿੱਚ ਪਹੁੰਚਣਗੇ ਤੇ ਬਜਟ ਸੈਸ਼ਨ ਬਾਰੇ ਵੀ ਜਲਦੀ ਐਲਾਨ ਕੀਤਾ ਜਾਵੇਗਾ।

ਕੱਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਖੜੇ ਕੀਤੇ ਗਏ ਸਵਾਲਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਰਾਜਪਾਲ ‘ਤੇ ਮੁੜ ਤਿੱਖਾ ਪਲਟਵਾਰ ਕੀਤਾ ਹੈ। ਵਿਧਾਇਕਾਂ ਦੀ ਟ੍ਰੇਨਿੰਗ ਸੈਸ਼ਨ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਫੈਸਲੇ ‘Elected ਲੋਕ ਕਰਨ, ਨਾ ਕਿ Selected । ਕਾਨੂੰਨ ਅਸੀਂ ਵੀ ਜਾਣਦੇ ਹਾਂ। ਕਈ ਵਾਰ ਕੋਈ ਹੋਰ ਉਨ੍ਹਾਂ ਤੋਂ ਸਭ ਕੁਝ ਕਰਵਾ ਦਿੰਦਾ ਹੈ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant maan) ਅਤੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ (Banwari lal purohit) ਵਿੱਚ ਪਿਛਲੇ ਕਈ ਦਿਨਾਂ ਤੋਂ ਸ਼ਬਦੀ ਜੰਗ ਜਾਰੀ ਹੈ। ਅੱਜ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵੀ ਮੁੱਖ ਮੰਤਰੀ ਪੰਜਾਬ ਨੇ ਭਾਵੇਂ ਸਿੱਧੇ ਤੌਰ ਤਾਂ ਰਾਜਪਾਲ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਉਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਨੇ ਜਿੰਨਾਂ ਨੂੰ ਚੁਣਿਆ ਹੈ, ਉਹੀ ਫੈਸਲੇ ਕਰਨ। ਇਲੈਕਟਿਡ ਲੋਕ ਹੀ ਕਰਨ, ਨਾ ਕਿ ਸਿਲੈਕਟਿਡ। ਮਾਨ ਨੇ ਅੱਗੇ ਕਿਹਾ ਕਿ ਲੋਕਤੰਤਰ ਵਿੱਚ ਇਲੈਕਟਿਡ ਲੋਕ ਵੱਡੇ ਹਨ, ਸਿਲੈਕਟਿਡ ਤਾਂ ਕੋਈ ਵੀ ਹੋ ਸਕਦਾ ਹੈ।