ਜਲੰਧਰ-ਲੁਧਿਆਣਾ ਹਾਈਵੇਅ ‘ਤੇ ਚੱਲਦੀ ਕਾਰ ਨਾਲ ਹੋਇਆ ਕੁਝ ਅਜਿਹਾ , ਵਾਲ ਵਾਲ ਬਚੇ ਕਾਰ ਸਵਾਰ
ਜਲੰਧਰ : ਬੀਤੀ ਦੇਰ ਸ਼ਾਮ ਜਲੰਧਰ-ਲੁਧਿਆਣਾ ਮੁੱਖ ਮਾਰਗ ‘ਤੇ ਹਵੇਲੀ ਨੇੜੇ ਚੱਲਦੀ ਕਾਰ ਨੂੰ ਅੱਗ ਲੱਗ ਗਈ। ਕਾਰ ਵਿੱਚ ਇੱਕ ਨੌਜਵਾਨ ਅਤੇ ਇੱਕ ਬਜ਼ੁਰਗ ਔਰਤ ਸਵਾਰ ਸਨ। ਕਾਰ ਨੂੰ ਅੱਗ ਲੱਗਣ ਤੋਂ ਬਾਅਦ ਹਾਈਵੇਅ ‘ਤੇ ਧੂੰਆਂ ਦੂਰ-ਦੂਰ ਤੱਕ ਫੈਲ ਗਿਆ। ਗੱਡੀ ਨੂੰ ਅੱਗ ਲੱਗੀ ਦੇਖ ਕੇ ਹਾਈਵੇਅ ‘ਤੇ ਗੱਡੀਆਂ ਰੁਕ ਗਈਆਂ ਅਤੇ ਲੰਮਾ ਜਾਮ ਲੱਗ
