ਕਪੂਰਥਲਾ ‘ਚ ਲੱਖਾਂ ਦੀ ਪਰਾਲੀ ਹੋਈ ਸੁਆਹ…
ਕਪੂਰਥਲਾ ਦੇ ਸੁਲਤਾਨਪੁਰ ਲੋਧੀ ਇਲਾਕੇ ਦੇ ਪਿੰਡ ਜੱਬੋਵਾਲ ‘ਚ ਸੋਮਵਾਰ ਸਵੇਰੇ ਵੱਡੀ ਮਾਤਰਾ ‘ਚ ਇਕੱਠੀ ਹੋਈ ਲੱਖਾਂ ਰੁਪਏ ਦੀ ਪਰਾਲੀ ਨੂੰ ਅਚਾਨਕ ਅੱਗ ਲੱਗ ਗਈ। ਇਸ ਅੱਗ ਕਾਰਨ ਪਰਾਲੀ ਨਾਲ ਭਰੀਆਂ ਦੋ ਟਰਾਲੀਆਂ, ਇੱਕ ਪਾਣੀ ਵਾਲੀ ਟੈਂਕੀ ਅਤੇ ਹੋਰ ਸਾਮਾਨ ਵੀ ਨਸ਼ਟ ਹੋ ਗਿਆ। ਹਾਲੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
