ਨਿਊ ਜਰਸੀ ਦੇ ਸ਼ਹਿਰ ਹੋਬੋਕਨ ਦੇ ਮੇਅਰ ਨੇ ਅਮਰੀਕੀ ਰਾਸ਼ਟਰਪਤੀ ਨੂੰ ਕਿਸਾਨਾਂ ਦੇ ਸਮਰਥਨ ‘ਚ ਲਿਖੀ ਚਿੱਠੀ
- by admin
- February 6, 2021
- 0 Comments
‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਸੂਬੇ ਨਿਊ ਜਰਸੀ ਦੇ ਸ਼ਹਿਰ ਹੋਬੋਕਨ ਦੇ ਮੇਅਰ ਰਵਿੰਦਰ ਸਿੰਘ ਭੱਲਾ ਨੇ ਕਿਸਾਨਾਂ ਦੇ ਹੱਕ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਇੱਕ ਚਿੱਠੀ ਲਿਖ ਕੇ ਕਿਸਾਨੀ ਮੁੱਦੇ ‘ਤੇ ਭਾਰਤ ਨਾਲ ਗੱਲ ਕਰਨ ਦੀ ਅਪੀਲ ਕੀਤੀ। ਰਵਿੰਦਰ ਸਿੰਘ ਭੱਲਾ ਨੇ ਚਿੱਠੀ ਵਿੱਚ ਲਿਖਿਆ ਕਿ ਕਿਸਾਨੀ ਅੰਦੋਲਨ ਦੌਰਾਨ ਭਾਰਤ ਵਿੱਚ
ਗ੍ਰੇਟਾ ਥਨਬਰਗ ਵੱਲੋਂ ਟੂਲ ਕਿੱਟ ਟਵੀਟ ਤੋਂ ਮਗਰੋਂ ਦਿੱਲੀ ਪੁਲਿਸ ਗੂਗਲ ਤੋਂ ਮੰਗ ਰਹੀ ਹੈ IP ਐਡਰੈੱਸ ਦੀ ਜਾਣਕਾਰੀ
- by admin
- February 5, 2021
- 0 Comments
‘ਦ ਖ਼ਾਲਸ ਬਿਊਰੋ :- ਵਾਤਾਵਰਨ ਕਾਰਕੁੰਨ ਗ੍ਰੇਟਾ ਥਨਬਰਗ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿੱਚ ਕਈ ਟਵੀਟ ਕੀਤੇ ਸਨ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਗ੍ਰੇਟਾ ਥਨਬਰਗ ਦੇ ਸ਼ੇਅਰ ਕੀਤੇ ਟੂਲ-ਕਿੱਟ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ
ਦਿੱਲੀ ‘ਚ ਕਿਸਾਨਾਂ ਦੀ ਗਣਤੰਤਰ ਦਿਹਾੜੇ ‘ਤੇ ਟਰੈਕਟਰ ਪਰੇਡ ਦਾ ਜਲੌਅ, ਵੇਖੋ ਵੀਡਿਓਗ੍ਰਾਫੀ
- by admin
- January 26, 2021
- 0 Comments
‘ਦ ਖ਼ਾਲਸ ਬਿਊਰੋ:- ਖੇਤੀ ਕਾਨੂੰਨਾਂ ਨੂੰ ਲੈ ਕੇ ਚੱਲ ਰਹੇ ਕਿਸਾਨੀ ਅੰਦੋਲਨ ‘ਚ ਅੱਜ ਦਿੱਲੀ ‘ਚ ਗਣਤੰਤਰ ਦਿਹਾੜੇ ਮੌਕੇ ਕਿਸਾਨਾਂ ਵੱਲੋਂ ਐਲਾਨੀ ਟਰੈਕਟਰ ਪਰੇਡ ਸ਼ੁਰੂ ਹੋ ਗਈ ਹੈ। ਹਜ਼ਾਰਾਂ ਹੀ ਟਰੈਕਟਰਾਂ ਨੂੰ ਸ਼ਾਂਤਮਈ ਸੰਚਾਲਨ ਕਰਨ ਲਈ ਵਲੰਟੀਅਰਾਂ ਦੇ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਮੌਕੇ ਦੀ ਵੀਡਿਓਗ੍ਰਾਫੀ ਰਾਹੀਂ ਦੇਖੋ ਟਰੈਕਟਰ ਪਰੇਡ ਦਾ ਜਲੌਅ…
ਦੱਖਣੀ ਆਸਟਰੇਲੀਆ ਦੇ ਐਡੀਲੇਡ ਵਿੱਚ ਪੰਜਾਬੀ ਭਾਈਚਾਰੇ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਕੀਤਾ ਪ੍ਰਦਰਸ਼ਨ
- by admin
- January 25, 2021
- 0 Comments
‘ਦ ਖ਼ਾਲਸ ਬਿਊਰੋ:- ਦੱਖਣੀ ਆਸਟਰੇਲੀਆ ਵਿੱਚ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਕਸਬਾ ਰਿਵਰਲੈਂਡ ਅਤੇ ਮਰੇਬ੍ਰਜ਼ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਅੰਦੋਲਨ ਦੇ ਹੱਕ ਵਿੱਚ ਕਰਵਾਏ ਗਏ ਸੈਮੀਨਾਰਾਂ ’ਚ ਮੋਦੀ ਸਰਕਾਰ ਵੱਲੋਂ ਭਾਰਤ ਵਿੱਚ ਕਿਸਾਨਾਂ ਉੱਪਰ ਜ਼ਬਰੀ ਲਾਗੂ ਕੀਤੇ ਜਾ ਰਹੇ ਖੇਤੀ ਕਾਨੂੰਨਾਂ ਬਾਰੇ ਚਰਚਾ ਕੀਤੀ ਗਈ।
ਅਰਜਨਟੀਨਾ ਵਿੱਚ ਗਰਭਪਾਤ ਕਾਨੂੰਨ ਹੋਇਆ ਲਾਗੂ
- by admin
- January 25, 2021
- 0 Comments
‘ਦ ਖ਼ਾਲਸ ਬਿਊਰੋ: ਅਰਜਨਟੀਨਾ ਵਿੱਚ ਗਰਭਪਾਤ ਕਾਨੂੰਨ ਲਾਗੂ ਹੋ ਗਿਆ ਹੈ। ਸੈਨੇਟ ਨੇ 30 ਦਸੰਬਰ, 2020 ਨੂੰ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਤਹਿਤ ਗਰਭਕਾਲ ਜਾਂ ਜਬਰ-ਜਨਾਹ ਦੇ ਮਾਮਲਿਆਂ, ਜਿਨ੍ਹਾਂ ਵਿੱਚ 14ਵੇਂ ਹਫ਼ਤੇ ਜਾਂ ਉਸ ਤੋਂ ਬਾਅਦ ਜਦੋਂ ਮਹਿਲਾ ਦੀ ਸਿਹਤ ਨੂੰ ਕੋਈ ਖ਼ਤਰਾ ਹੋਵੇ, ਵਿੱਚ ਗਰਭਪਾਤ ਪ੍ਰਕਿਰਿਆ ਦੀ ਕਾਨੂੰਨੀ ਗਾਰੰਟੀ ਨੂੰ ਮਾਨਤਾ ਦਿੱਤੀ ਗਈ
ਦੱਖਣੀ ਕੈਲੀਫੋਰਨੀਆਂ ‘ਚ ਗੁਆਚੇ 33 ਨਿਆਣੇ ਲੱਭੇ, 8 ਹੋਏ ਜਿਣਸੀ ਸੋਸ਼ਣ ਦਾ ਸ਼ਿਕਾਰ
- by admin
- January 25, 2021
- 0 Comments
‘ਦ ਖ਼ਾਲਸ ਬਿਊਰੋ:- ਅਮਰੀਕੀ ਏਜੰਸੀ ਐਫਬੀਆਈ ਨੇ ਦੱਖਣੀ ਕੈਲੀਫੋਰਨੀਆਂ ਵਿੱਚ ਗੁਆਚੇ 33 ਬੱਚਿਆਂ ਨੂੰ ਲੱਭ ਲਿਆ ਹੈ। ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਅੱਠ ਨਿਆਣੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਜਾਣਕਾਰੀ ਅਨੁਸਾਰ ਮਨੁੱਖੀ ਤਸਕਰੀ ਜਾਗਰੂਕਤਾ ਮਹੀਨੇ ਵਿੱਚ 11 ਜਨਵਰੀ ਨੂੰ ਆਪ੍ਰੇਸ਼ਨ “ਲੌਸਟ ਐਂਜਲਸ” ਸ਼ੁਰੂ ਕੀਤਾ ਗਿਆ ਸੀ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਨੂੰ
ਗਿਆ ਸੀ ਪੀਜਾ ਡਿਲੀਵਰ ਕਰਨ, ਵਾਪਸ ਮੁੜਿਆ ਨਵੀਂ ਕਾਰ ਨਾਲ
- by admin
- January 25, 2021
- 0 Comments
‘ਦ ਖ਼ਾਲਸ ਬਿਊਰੋ:- ਕੰਮ ਪ੍ਰਤੀ ਲਗਨ ਹੋਵੇ ਤਾਂ, ਨਤੀਜੇ ਹਮੇਸ਼ਾ ਸ਼ਾਨਦਾਰ ਹੀ ਨਿੱਕਲਦੇ ਹਨ। ਕੁੱਝ ਅਜਿਹਾ ਹੀ ਵਾਪਰਿਆ ਇੰਡੀਆਨਾ ਦੇ ਟਿਪਟਨ ਵਿੱਚ ਇੱਕ ਪੀਜ਼ਾ ਡਿਲੀਵਰੀ ਕਰਨ ਵਾਲੇ ਕਰਮਚਾਰੀ ਨਾਲ। ਰਾਬਰਟ ਪੀਟਰਜ਼ ਨਾਂ ਦਾ ਇਹ ਪੀਜ਼ਾ ਹੱਟ ਦਾ ਕਰਮਚਾਰੀ 31 ਸਾਲਾਂ ਤੋਂ ਆਪਣਾ ਕੰਮ ਪੂਰੀ ਲਗਨ ਨਾਲ ਕਰ ਰਿਹਾ ਸੀ। ਇਸੇ ਲਈ ਉਹ ਟਿਪ ਵਿੱਚ ਕਾਰ
18ਵੀਂ ਸਦੀ ਦੇ ਸੋਨੇ ਦੇ ਸਿੱਕੇ ਦੀ ਨਿਲਾਮੀ ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ
- by admin
- January 24, 2021
- 0 Comments
‘ਦ ਖ਼ਾਲਸ ਬਿਊਰੋ:– ਅਮਰੀਕਾ ਵਿੱਚ 18ਵੀਂ ਸਦੀ ਨਾਲ ਸੰਬੰਧਿਤ 1787 ਵਿੱਚ ਨਿਊਯਾਰਕ ਦੇ ਇੱਕ ਮਸ਼ਹੂਰ ਕਾਰੀਗਰ ਦੁਆਰਾ ਬਣਾਇਆ ਗਿਆ ਦੁਰਲੱਭ ਸੋਨੇ ਦਾ ਸਿੱਕਾ 9.36 ਮਿਲੀਅਨ ਡਾਲਰ ਵਿੱਚ ਵੇਚਿਆ ਗਿਆ ਹੈ। ਜਾਣਕਾਰੀ ਅਨੁਸਾਰ ਡੱਲਾਸ ਵਿੱਚ ਇਸ ਵਿਰਾਸਤੀ ਨਿਲਾਮੀ ਵਿੱਚ ਸੰਯੁਕਤ ਰਾਜ ਦੇ ਸਿੱਕਿਆਂ ਦੀ ਨਿਲਾਮੀ ਦੇ ਹਿੱਸੇ ਵਜੋਂ ਨਿਊਯਾਰਕ ਸਟਾਈਲ ਦੇ ਇਸ ਸਿੱਕੇ “ਬ੍ਰੈਸ਼ਰ ਡਬਲੂਨ” ਦੀ