International

ਕਜਾਕਿਸਤਾਨ ‘ਚ ਰੂਸੀ ਸੈਨਾ ਨੂੰ ਕੀਤਾ ਜਾ ਰਿਹੈ ਤੈਨਾਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਜਾਕਿਸਤਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਵਿਚਾਲੇ ਹਾਲਾਤਾਂ ਨੂੰ ਕਾਬੂ ਕਰਨ ਵਿੱਚ ਰੂਸੀ ਸੈਨਾ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਕਜ਼ਾਕ ਦੇ ਰਾਸ਼ਟਰਪਤੀ ਕਾਸਿਮ-ਜੋਮਾਰਟ ਤੋਕਾਏਵ ਨੇ ਵਿਗੜਦੀ ਸਥਿਤੀ ਦੇ ਵਿਚਕਾਰ ਸਮੂਹਿਕ ਸੁਰੱਖਿਆ ਸੰਧੀ ਸੰਗਠਨ (ਸੀਐਸਟੀਓ) ਤੋਂ ਸਮਰਥਨ ਮੰਗਿਆ ਹੈ। CSTO ਰੂਸ ਅਤੇ ਛੇ ਸਾਬਕਾ ਸੋਵੀਅਤ ਯੂਨੀਅਨ ਰਾਜਾਂ ਦਾ ਇੱਕ ਫੌਜੀ ਗਠਜੋੜ ਹੈ। ਮੱਧ ਏਸ਼ੀਆਈ ਦੇਸ਼ ‘ਚ ਪਹਿਲਾਂ ਤੇਲ ਦੀਆਂ ਕੀਮਤਾਂ ‘ਚ ਵਾਧੇ ਖਿਲਾਫ ਪ੍ਰਦਰਸ਼ਨ ਸ਼ੁਰੂ ਹੋਏ ਪਰ ਬਾਅਦ ‘ਚ ਪ੍ਰਦਰਸ਼ਨਕਾਰੀਆਂ ਨੇ ਇਸ ‘ਚ ਕਈ ਸਿਆਸੀ ਮੁੱਦਿਆਂ ਨੂੰ ਵੀ ਸ਼ਾਮਲ ਕਰ ਲਿਆ। ਰਾਸ਼ਟਰਪਤੀ ਤੋਕਾਏਵ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਵਿੱਚ ਅਸ਼ਾਂਤੀ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ “ਅੱਤ ਵਾਦੀ ਗਿਰੋਹ” ਦਾ ਕੰਮ ਸੀ।

ਪਰ ਲੰਡਨ ਵਿੱਚ ਵਿਦੇਸ਼ੀ ਮਾਮਲਿਆਂ ਦੇ ਥਿੰਕ ਟੈਂਕ ਚੈਟਮ ਹਾਊਸ ਵਿੱਚ ਕੇਂਦਰੀ ਏਸ਼ੀਆ ਦੇ ਮਾਹਰ ਕੇਟ ਮੈਲਿਨਸਨ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ “ਕਜ਼ਾਕ ਸਰਕਾਰ ਦੀ ਆਧੁਨਿਕੀਕਰਨ ਅਤੇ ਰਾਜਨੀਤਿਕ ਸੁਧਾਰਾਂ ਵਿੱਚ ਅਸਫਲਤਾ ਦੇ ਵਿਰੁੱਧ ਵਿਆਪਕ ਗੁੱਸੇ ਦਾ ਸੰਕੇਤ ਹੈ”। ਰਾਸ਼ਟਰਪਤੀ ਤੋਕਾਏਨ ਨੇ ਦੇਸ਼ ਵਿੱਚ ਐਮਰਜੈਂਸੀ ਦੀ ਸਥਿਤੀ ਲਾਗੂ ਕਰ ਦਿੱਤੀ ਹੈ ਜਿਸ ਵਿੱਚ ਰਾਤ ਦੇ ਕਰਫਿਊ ਅਤੇ ਭੀੜ ਦੇ ਇਕੱਠੇ ਹੋਣ ‘ਤੇ ਸਖ਼ਤ ਪਾਬੰਦੀਆਂ ਹਨ। ਦੂਜੇ ਪਾਸੇ ਅਮਰੀਕਾ ਨੇ ਕਿਹਾ ਹੈ ਕਿ ਉਹ ਕਜ਼ਾਕਿਸਤਾਨ ਦੀ ਸਥਿਤੀ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਉਹ ਸਰਕਾਰ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਤਾਕਤ ਦੀ ਵਰਤੋਂ ਕਰਨ ਦੀ ਅਪੀਲ ਕਰਦਾ ਹੈ।