ਇਰਾਨ-ਇਜ਼ਰਾਈਲ ਜੰਗ: ਇਰਾਨ ’ਚ 40 ਵਿਦਿਆਰਥਣਾਂ ਦੀ ਮੌਤ, ਦੁਬਈ ’ਚ ਅਮਰੀਕੀ ਫ਼ੌਜੀ ਅੱਡਿਆਂ ’ਤੇ ਮਿਸਾਈਲ ਹਮਲੇ
ਬਿਊਰੋ ਰਿਪੋਰਟ (28 ਫਰਵਰੀ, 2026): ਪੱਛਮੀ ਏਸ਼ੀਆ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਹਨ। ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਗਏ ਸਾਂਝੇ ਹਮਲੇ ਵਿੱਚ ਦੱਖਣੀ ਇਰਾਨ ਵਿੱਚ 40 ਵਿਦਿਆਰਥਣਾਂ ਦੀ ਮੌਤ ਹੋ ਗਈ ਹੈ ਅਤੇ 45 ਹੋਰ ਜ਼ਖ਼ਮੀ ਹਨ। ਇਸ ਕਾਰਵਾਈ ਨੂੰ ਇਜ਼ਰਾਈਲ ਨੇ ‘ਲਿਓਨਸ ਰੋਰ’ (ਸ਼ੇਰ ਦੀ ਦਹਾੜ) ਦਾ ਨਾਂ ਦਿੱਤਾ ਹੈ।
