ਨਾਬਾਲਗ ਲੜਕੀ ਨਾਲ ਜਬਰ-ਜਨਾਹ ਮਾਮਲਾ : ਭਾਜਪਾ ਵਿਧਾਇਕ ਨੂੰ 25 ਸਾਲ ਦੀ ਕੈਦ, ਦਸ ਲੱਖ ਦਾ ਜੁਰਮਾਨਾ
ਸੋਨਭੱਦਰ : ਉੱਤਰ ਪ੍ਰਦੇਸ਼ ਦੀ ਦੂਧੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਵਿਧਾਇਕ ਰਾਮਦੁਲਾਰ ਗੌਂਡ ਨੂੰ ਇੱਕ ਨਾਬਾਲਗ ਨਾਲ ਜਬਰ-ਜਨਾਹ ਦੇ ਨੌਂ ਸਾਲ ਪੁਰਾਣੇ ਕੇਸ ਵਿੱਚ 25 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਸੋਨਭੱਦਰ ਦੀ ਵਿਸ਼ੇਸ਼ ਅਦਾਲਤ ਨੇ ਇਹ ਵੱਡਾ ਫੈਸਲਾ ਸੁਣਾਇਆ ਹੈ। ਇਸ ਦੇ ਨਾਲ ਹੀ ਐੱਮਪੀ-ਐੱਮਐੱਲਏ ਅਦਾਲਤ ਦੇ ਵਧੀਕ ਜ਼ਿਲ੍ਹਾ ਤੇ