ਚੰਡੀਗੜ੍ਹ ਵਿੱਚ ਕੋਠੀ ’ਤੇ ਤਾਬੜਤੋੜ ਫਾਇਰਿੰਗ, ਪੰਜਾਬ ਦੇ ਨੰਬਰ ਵਾਲੇ ਮੋਟਰਸਾਈਕਲ ’ਤੇ ਆਏ ਹਮਲਾਵਰ
ਬਿਊਰੋ ਰਿਪੋਰਟ (ਚੰਡੀਗੜ੍ਹ, 5 ਨਵੰਬਰ 2025): ਚੰਡੀਗੜ੍ਹ ਵਿੱਚ ਬੁੱਧਵਾਰ ਸਵੇਰੇ ਹੋਟਲ ਮਾਲਕ ਅਤੇ ਕੌਂਸਲਰ ਦੇ ਰਿਸ਼ਤੇਦਾਰ ਦੇ ਘਰ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ 2 ਬਦਮਾਸ਼ਾਂ ਨੇ ਘਰ ਵੱਲ 4 ਗੋਲੀਆਂ ਚਲਾਈਆਂ। ਇਸ ਦੌਰਾਨ ਘਰ ਵਿੱਚ ਖੜ੍ਹੀ ਥਾਰ (Thar) ਗੱਡੀ ਦਾ ਸ਼ੀਸ਼ਾ ਵੀ ਟੁੱਟ ਗਿਆ। ਵਾਰਦਾਤ ਤੋਂ ਬਾਅਦ ਬਦਮਾਸ਼ ਮੌਕੇ
