ਲੱਦਾਖ ’ਚ ਭੜਕੀ ਹਿੰਸਾ, ਬੀਜੇਪੀ ਦਫ਼ਤਰ ਤੇ ਸੀਆਰਪੀਐਫ ਦੀ ਗੱਡੀ ਸਾੜੀ, ਵਾਂਗਚੁਕ ਵੱਲੋ ਸ਼ਾਂਤੀ ਦੀ ਅਪੀਲ
ਬਿਊਰੋ ਰਿਪੋਰਟ (24 ਸਤੰਬਰ 2026): ਲੇਹ ਵਿੱਚ ਬੁੱਧਵਾਰ ਨੂੰ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ। ਵਿਦਿਆਰਥੀਆਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਬੀਜੇਪੀ ਦਫ਼ਤਰ ਤੇ ਹਮਲਾ ਕਰਕੇ ਅੱਗ ਲਗਾ ਦਿੱਤੀ ਅਤੇ ਸੀ.ਆਰ.ਪੀ.ਐਫ ਦੀ ਗੱਡੀ ਵੀ ਸਾੜ

 
									 
									 
									 
									 
									 
									 
									 
									 
									