ਜਦੋਂ ਸਰਕਾਰਾਂ ਗਲਤ ਹਰਕਤਾਂ ਕਰਦੀਆਂ ਹਨ, ਦੇਸ਼ ‘ਚ ਹਾਲਾਤ ਖਰਾਬ ਹੁੰਦੇ ਹਨ – ਬੂਟਾ ਸਿੰਘ ਸ਼ਾਦੀਪੁਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭਾਰਤੀ ਕਿਸਾਨ ਮੰਚ ਏਕਤਾ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਨੇ ਕੱਲ੍ਹ ਕਿਸਾਨ ਲੀਡਰ ਰਾਕੇਸ਼ ਟਿਕੈਤ ‘ਤੇ ਰਾਜਸਥਾਨ ਵਿੱਚ ਹੋਏ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਕਿ ‘ਉਹ ਸਰਕਾਰ ਨੂੰ ਚਿਤਾਵਾਨੀ ਦੇਣਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਨਾਲ ਕਦੇ ਮੋਰਚੇ ਖਤਮ ਨਹੀਂ ਕੀਤੇ ਜਾ ਸਕਦੇ, ਮੋਰਚੇ ਦਬਾਏ ਨਹੀਂ
