India

ਹਾਲੇ ਵੀ ਲਾਪਰਵਾਹੀ ਨਾ ਛੱਡੀ ਤਾਂ ਕੋਰੋਨਾ ਕਰ ਦੇਵੇਗਾ ਫਿਰ ਮੁਸੀਬਤ ਖੜ੍ਹੀ, ਨਵੇਂ ਕੇਸ ਕਰ ਦੇਣਗੇ ਪਰੇਸ਼ਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੂਰੇ ਦੇਸ਼ ਵਿੱਚ ਤਬਾਹੀ ਮਚਾ ਰਹੀ ਹੈ। ਕੋਰੋਨਾ ਹਰ ਦਿਨ ਆਪਣਾ ਰਿਕਾਰਡ ਤੋੜ ਰਿਹਾ ਹੈ। ਦੇਸ਼ ਵਿਚ 24 ਘੰਟਿਆਂ ਦੇ ਅੰਦਰ ਰਿਕਾਰਡ 1 ਲੱਖ 85 ਹਜ਼ਾਰ 104 ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ। ਹਾਲਾਂਕਿ 82 ਹਜ਼ਾਰ 231 ਮਰੀਜ਼ ਠੀਕ ਵੀ ਹੋਏ ਹਨ ਅਤੇ 1 ਹਜ਼ਾਰ 26 ਲੋਕਾਂ ਦੀ ਮੌਤ ਵੀ ਹੋਈ ਹੈ। ਦੇਸ਼ ਵਿੱਚ 24 ਘੰਟਿਆਂ ਦੌਰਾਨ ਮਰਨ ਵਾਲੇ 1 ਹਜ਼ਾਰ 26 ਕੋਰੋਨਾ ਮਰੀਜ਼ਾਂ ਵਿੱਚੋਂ 281 ਮਹਾਰਾਸ਼ਟਰ ਦੇ, 156 ਛੱਤੀਸਗੜ੍ਹ ਦੇ, 61 ਕਰਨਾਟਕ ਦੇ, 85 ਉੱਤਰ ਪ੍ਰਦੇਸ਼ ਦੇ ਅਤੇ 81 ਦਿੱਲੀ ਤੋਂ ਸੰਬੰਧਤ ਹਨ।

ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿੱਚ ਹੁਣ ਤੱਕ 1 ਕਰੋੜ 38 ਲੱਖ 70 ਹਜ਼ਾਰ 731 ਵਿਅਕਤੀ ਕੋਰੋਨਾ ਨਾਲ ਪੀੜਤ ਪਾਏ ਗਏ ਹਨ। ਮਹਾਂਮਾਰੀ ਦੇ ਕਾਰਨ ਮਰਨ ਵਾਲਿਆਂ ਦੀ ਕੁੱਲ ਸੰਖਿਆ 1 ਲੱਖ 72 ਹਜ਼ਾਰ 114 ਹੋ ਗਈ ਹੈ। ਹੁਣ ਤੱਕ 1 ਕਰੋੜ 23 ਲੱਖ 32 ਹਜ਼ਾਰ 636 ਵਿਅਕਤੀ ਕੋਰੋਨਾ ਨੂੰ ਕੁੱਟ ਕੇ ਠੀਕ ਹੋ ਚੁੱਕੇ ਹਨ। ਸਰਗਰਮ ਮਾਮਲਿਆਂ ਦੀ ਗਿਣਤੀ 13 ਲੱਖ 60 ਹਜ਼ਾਰ 330 ਹੋ ਗਈ ਹੈ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਮੱਧ ਪ੍ਰਦੇਸ਼ ਤੇ ਗੁਜਰਾਤ ਵਿੱਚ ਹਾਲਾਤ ਗੰਭੀਰ ਹਨ।

ਉੱਧਰ, ਯੂਰਪ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਗਈ ਹੈ।