India Punjab

ਚੰਡੀਗੜ੍ਹ ‘ਚ ਨੌਕਰੀ ਲੈਣ ਵਾਲਿਆਂ ਲਈ ਵੱਡਾ ਮੌਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਨਗਰ ਨਿਗਮ ਨੇ ਵੱਖ-ਵੱਖ ਅਹੁਦਿਆਂ ਲਈ ਕੁੱਲ 172 ਅਸਾਮੀਆਂ ਕੱਢੀਆਂ ਹਨ। ਨਗਰ ਨਿਗਮ ਨੇ ਕਲਰਕ, ਸਟੇਸ਼ਨ ਫਾਇਰ ਅਫਸਰ, ਫਾਇਰਮੈਨ, ਸਬ ਇੰਸਪੈਕਟਰ, ਪਟਵਾਰੀ, ਜੇ.ਈ., ਜੂਨੀਅਰ ਇੰਜੀਨੀਅਰ, ਡਰਾਈਵਰ, ਐੱਸਡੀਈ, ਅਕਾਊਂਟੈਂਟ, ਡਾਟਾ ਐਂਟਰੀ ਆਪਰੇਟਰ, ਸਟੇਨੋ-ਟਾਈਪਿਸਟ, ਬਾਗਬਾਨੀ, ਸੁਪਰਵਾਈਜ਼ਰ, ਜੂਨੀਅਰ ਡਰਾਈਟਸਮੈਨ, ਕੰਪਿਊਟਰ ਪ੍ਰੋਗਰਾਮਰ ਅਤੇ ਲਾਅ ਅਫ਼ਸਰ ਆਦਿ ਕਈ ਪੋਸਟਾਂ ਦੀਆਂ ਅਸਾਮੀਆਂ ਕੱਢੀਆਂ ਹਨ। ਉਮੀਦਵਾਰ ਨਗਰ ਨਿਗਮ ਚੰਡੀਗੜ੍ਹ ਦੀ mcchandigarh.gov.in ਅਧਿਕਾਰਤ ਵੈਬਸਾਈਟ ‘ਤੇ ਅਪਲਾਈ ਕਰ ਸਕਦੇ ਹਨ।


ਉਮੀਦਵਾਰ 3 ਮਈ, 2021 ਤੱਕ ਇਨ੍ਹਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਹਨ। ਇਨ੍ਹਾਂ ਸਾਰੇ ਅਹੁਦਿਆਂ ‘ਤੇ ਭਰਤੀ ਲਈ ਯੋਗਤਾ ਵੱਖ-ਵੱਖ ਹੈ। ਯੋਗਤਾ ਨਾਲ ਜੁੜੀ ਜਾਣਕਾਰੀ ਅਧਿਕਾਰਤ ਵੈਬਸਾਈਟ ਦੀ ਨੋਟੀਫਿਕੇਸ਼ਨ ‘ਤੇ ਪਾਈ ਗਈ ਹੈ। ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਕੀਤੀ ਜਾਵੇਗੀ।