ਤੁਹਾਡੀਆਂ ਜੇਲ੍ਹਾਂ ਮੁੱਕ ਜਾਣਗੀਆਂ, ਅਸੀਂ ਨਹੀਂ ਮੁੱਕਣੇ, ਹਰਿਆਣਾ ਦੇ ਕਿਸਾਨ ਜੇਲ੍ਹਾਂ ਭਰਨ ਚੱਲੇ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਅਤੇ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਅੱਜ ਹਜ਼ਾਰਾਂ ਕਿਸਾਨ ਗ੍ਰਿਫਤਾਰੀਆਂ ਦੇਣ ਲਈ ਟੋਹਾਣਾ ਦੀ ਅਨਾਜ ਮੰਡੀ ‘ਤੇ ਪਹੁੰਚੇ ਹੋਏ ਹਨ। ਕਿਸਾਨ ਲੀਡਰ ਯੋਗਿੰਦਰ ਯਾਦਵ ਵੀ ਗ੍ਰਿਫਤਾਰੀ ਦੇਣ ਲਈ ਪਹੁੰਚੇ ਹਨ। ਕਿਸਾਨ ਅਨਾਜ ਮੰਡੀ ਤੋਂ ਪੈਦਲ ਮਾਰਚ ਕਰਦੇ ਹੋਏ ਟੋਹਾਣਾ ਸਿਟੀ