India

ਯੂਪੀ ‘ਚ ਸ਼ਰਾਬ ਪੀਣ ਨਾਲ ਛੇ ਲੋਕਾਂ ਦੀ ਹੋਈ ਮੌ ਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਜ਼ਿਲ੍ਹੇ ਵਿੱਚ ਦੇਸੀ ਸ਼ਰਾਬ ਪੀਣ ਕਾਰਨ ਛੇ ਲੋਕਾਂ ਦੀ ਮੌ ਤ ਹੋ ਗਈ ਹੈ। ਇਹ ਘਟ ਨਾ ਰਾਬਰੇਲੀ ਦੇ ਪਹਾੜਪੁਰ ਦੀ ਹੈ। ਮੰਗਲਵਾਰ ਸ਼ਾਮ ਨੂੰ ਸਥਾਨਕ ਨਿਵਾਸੀ ਰਾਮਧੀਨ ਨੇ ਆਪਣੇ ਬੱਚੇ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਦਾਅਵਤ ਰੱਖੀ ਸੀ, ਜਿਸ ਵਿੱਚ ਲੋਕਾਂ ਨੂੰ ਸ਼ਰਾਬ ਪਿਆਈ ਗਈ ਸੀ। ਸ਼ਰਾਬ ਪੀਣ ਤੋਂ ਬਾਅਦ ਕਈ ਲੋਕਾਂ ਦੀ ਹਾਲਤ ਵਿਗੜਨ ਲੱਗੀ ਅਤੇ ਮੰਗਲਵਾਰ ਰਾਤ ਨੂੰ ਹੀ ਚਾਰ ਲੋਕਾਂ ਦੀ ਮੌ ਤ ਹੋ ਗਈ।

ਆਈਜੀ ਲਕਸ਼ਮੀ ਸਿੰਘ ਨੇ ਛੇ ਲੋਕਾਂ ਦੇ ਮ ਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ। ਡਾਕਟਰਾਂ ਦੀ ਟੀਮ ਰਾਤ ਤੋਂ ਹੀ ਪਿੰਡ ਵਿੱਚ ਮੌਜੂਦ ਹੈ। ਸ਼ਰਾਬ ਇੱਕ ਸਥਾਨਕ ਸਰਕਾਰੀ ਠੇਕੇ ਤੋਂ ਖਰੀਦੀ ਗਈ ਸੀ ਅਤੇ ਉਸਦੇ ਠੇਕੇਦਾਰ ਅਤੇ ਸੇਲਜ਼ਮੈਨ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਲਕਸ਼ਮੀ ਸਿੰਘ ਨੇ ਦੱਸਿਆ ਕਿ ਇੱਕ ਕੰਪਨੀ ਵੱਲੋਂ ਬਣਾਈਆਂ ਗਈਆਂ ਬੋਤਲਾਂ ਉੱਥੋਂ ਬਰਾਮਦ ਹੋਈਆਂ ਹਨ। ਉਨ੍ਹਾਂ ਨੂੰ ਫੋਰੈਂਸਿਕ ਜਾਂਚ ਦੇ ਲਈ ਭੇਜਿਆ ਗਿਆ ਹੈ। ਹੁਣ ਤੱਕ 20 ਲੋਕਾਂ ਨੂੰ ਇਲਾਜ ਦੇ ਲਈ ਡਾਕਟਰਾਂ ਦੇ ਕੋਲ ਭੇਜਿਆ ਗਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਦੀ ਹਾਲਤ ਸਥਿਰ ਹੈ।