ਗੋਲਮੋਲ ਬਿਆਨ ਦੇ ਕੇ ਕੀ ਚਿਤਾਵਨੀ ਦੇ ਰਹੇ ਹਨ ਖੱਟਰ ਸਰਕਾਰ ਦੇ ਮੰਤਰੀ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਆਣਾ ਵਿੱਚ ਕਿਸਾਨਾਂ ਵੱਲੋਂ ਅੱਜ ਘਿਰਾਓ ਤੇ ਧਰਨੇ ਦੀ ਕਾਲ ਕੀਤੀ ਗਈ ਹੈ। ਇਸਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਕਰਨਾ ਸਾਰਿਆਂ ਦਾ ਜ਼ਮਹੂਰੀ ਹੱਕ ਹੈ ਤੇ ਕਿਸਾਨਾਂ ਨਾਲ ਗੱਲਬਾਤ ਦੇ ਚੰਗੇ ਸਿੱਟੇ ਨਿੱਕਲਣਗੇ।
ਯੋਗੀ ਨੂੰ ਖੂਨ ਚੂਸਣ ਵਾਲਾ ਰਾਕਸ਼ਸ਼ ਕਹਿ ਕੇ ਫਸੇ ਸਾਬਕਾ ਗਵਰਨਰ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉਤਰ ਪ੍ਰਦੇਸ਼ ਦੇ ਸਾਬਕਾ ਗਵਰਨਰ ਅਜੀਜ਼ ਕੁਰੈਸ਼ੀ ਨੂੰ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਖਿਲਾਫ ਟਿੱਪਣੀ ਕਰਨੀ ਮਹਿੰਗੀ ਪੈ ਗਈ ਹੈ।ਯੂਪੀ ਪੁਲਿਸ ਨੇ ਕੁਰੈਸ਼ੀ ਖਿਲਾਫ ਰਾਜ ਧ੍ਰੋਹ ਦਾ ਕੇਸ ਦਰਜ ਕੀਤਾ ਹੈ। ਭਾਜਪਾ ਵਰਕਰ ਆਕਾਸ਼ ਸਕਸੇਨਾ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਅਤੇ ਇਹ ਮਾਮਲਾ ਦਰਜ ਕੀਤਾ ਗਿਆ ਹੈ।