ਪਿਛਲੇ 55 ਸਾਲਾਂ ‘ਚ ਸਭ ਤੋਂ ਵੱਧ ਖੁਦਕੁਸ਼ੀਆਂ 2021 ‘ਚ ਹੋਈਆਂ
‘ਦ ਖ਼ਾਲਸ ਬਿਊਰੋ (ਕਮਲਜੀਤ ਸਿੰਘ ਬਨਵੈਤ / ਪੁਨੀਤ ਕੌਰ) :- ਸਾਡੀ ਤੇਜ਼ੀ ਨਾਲ ਬਦਲ ਰਹੀ ਜੀਵਨ ਸ਼ੈਲੀ ਨੇ ਜ਼ਿੰਦਗੀ (Life) ਵਿੱਚ ਚਮਕ ਦਮਕ ਤਾਂ ਜ਼ਰੂਰ ਵਧਾ ਦਿੱਤੀ ਹੈ ਪਰ ਅਸਲੀਅਤ ਵਿੱਚ ਮਨੁੱਖ ਅੰਦਰੋਂ ਖੋਖਲਾ ਹੋਇਆ ਹੈ। ਪਰਿਵਾਰਾਂ (Families) ਵਿੱਚ, ਰਿਸ਼ਤਿਆਂ ਵਿੱਚ, ਸਾਕ ਸਬੰਧੀਆਂ ਵਿੱਚ ਤਰੇੜਾਂ ਬੱਝੀਆਂ ਹਨ ਅਤੇ ਮਨੁੱਖ ਖੁਦਗਰਜ਼ ਹੋ ਕੇ ਰਹਿ ਗਿਆ ਹੈ।