India Punjab

ਔਰਤਾਂ ਲਈ ਰਾਸ਼ਟਰਪਤੀ ਦਾ ਸੰਦੇਸ਼

President's Message to Women

‘ਦ ਖ਼ਾਲਸ ਬਿਊਰੋ : ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨੇ ਔਰਤਾਂ ਲਈ ਇੱਕ ਖ਼ਾਸ ਸੰਦੇਸ਼ ਭੇਜਿਆ ਹੈ। ਆਪਣੇ ਸੰਦੇਸ਼ ਵਿੱਚ ਮੁਰਮੂ ਨੇ ਔਰਤਾਂ ਨੂੰ ਇਕ ਦੂਜੇ ਨੂੰ ਪ੍ਰੇਰਿਤ ਕਰਨ ਅਤੇ ਇਕ ਦੂਸਰੇ ਦੀ ਸਹਾਇਤਾ ਕਰਨ ਲਈ ਕਿਹਾ ਹੈ। ਮੁਰਮੂ ਨੇ ਕਿਹਾ ਕਿ ਇਕ ਦੂਸਰੇ ਦੇ ਹੱਕ ਲਈ ਮਿਲਜੁਲ ਕੇ ਆਵਾਜ਼ ਉਠਾਉਣ ਅਤੇ ਇਕਜੁੱਟ ਹੋ ਕੇ ਵਿਕਾਸ ਦੇ ਰਸਤੇ ਅੱਗੇ ਵਧਣਾ ਚਾਹੀਦਾ ਹੈ। ਹਰੇਕ ਔਰਤ ਦੀ ਸਫ਼ਲਤਾ ਤੋਂ ਦੂਜੀਆਂ ਔਰਤਾਂ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ।