The Khalas Tv Blog Punjab ਸਿੱਧੂ ਦੇ ਇਨਸਾਫ ਲਈ ਕੈਂਡਲ ਮਾਰਚ,ਨੌਜਵਾਨ ਹੋਏ ਭਾਵੁਕ
Punjab

ਸਿੱਧੂ ਦੇ ਇਨਸਾਫ ਲਈ ਕੈਂਡਲ ਮਾਰਚ,ਨੌਜਵਾਨ ਹੋਏ ਭਾਵੁਕ

Mohali ਵਿੱਚ Sidhu Moose Wale ਦੀ ਯਾਦ ਵਿੱਚ candle march

ਮੁਹਾਲੀ : ਅੱਜ 29 ਅਗਸਤ ਨੂੰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲੇ ਨੂੰ ਇਸ ਜਹਾਨ ਤੋਂ ਰੁਖਸਤ ਹੋਇਆਂ 3 ਮਹੀਨੇ ਹੋ ਗਏ ਹਨ।ਉਸ ਨੂੰ ਇਨਸਾਫ਼ ਦਿਵਾਉਣ ਲਈ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੀ ਅਪੀਲ ‘ਤੇ ਮੁਹਾਲੀ ਸ਼ਹਿਰ ਦੇ ਵਿੱਚ ਵੀ ਅੱਜ ਕੈਂਡਲ ਮਾਰਚ ਕੱਢਿਆ ਗਿਆ।ਇਹ ਕੈਂਡਲ ਮਾਰਚ ਗੁਰਦੁਆਰਾ ਸ਼੍ਰੀ ਅੰਬ ਸਾਹਿਬ,ਮੁਹਾਲੀ ਤੋਂ ਲੈ ਕੇ 3/5 ਦੀਆਂ ਲਾਈਟਾਂ ਤੱਕ ਕੱਢਿਆ ਗਿਆ।ਇਸ ਦੌਰਾਨ ਸ਼ਾਮਲ ਹੋਏ ਨੌਜਵਾਨਾਂ ਨੇ ਜਿੱਥੇ ਸਿੱਧੂ ਦੇ ਪਰਿਵਾਰ ਨਾਲ ਸੰਵੇਦਨਾ ਜ਼ਾਹਿਰ ਕੀਤੀ,ਉਥੇ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ‘ਤੇ ਰੋਸ ਵੀ ਜ਼ਾਹਿਰ ਕੀਤਾ।

ਜ਼ਿਕਰਯੋਗ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਦੇਖਦੇ ਹੋਏ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਦੇ ਲਈ ਮਾਪਿਆਂ ਨੇ ਸੜਕਾਂ ‘ਤੇ ਉਤਰਨ ਦਾ ਫੈਸਲਾ ਲਿਆ ਸੀ।ਅਸਲੀ ਕਾਤਲਾਂ ਨੂੰ ਫੜਨ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਪਰਿਵਾਰ ਨੇ ਨਿਰਾਸ਼ਾ ਜ਼ਾਹਿਰ ਕੀਤੀ ਸੀ ।ਇਸ ਲਈ ਸਿੱਧੂ ਦੇ ਮਾਪਿਆਂ ਨੇ ਇਨਸਾਫ਼ ਦੇ ਲਈ 25 ਮਾਰਚ ਨੂੰ ਕੈਂਡਲ ਮਾਰਚ ਕੱਢਿਆ ਗਿਆ ਸੀ। ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਇੱਕ ਥਾਂ ‘ਤੇ ਇਕੱਠਾ ਹੋਣ ਦੀ ਬਜਾਏ ਆਪੋ-ਆਪਣੇ ਇਲਾਕਿਆਂ ਵਿੱਚ ਸਿੱਧੂ ਨੂੰ ਇਨਸਾਫ ਦਿਵਾਉਣ ਦੇ ਲਈ ਕੈਂਡਲ ਮਾਰਚ ਕੱਢਣ।ਸੋ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕੈਂਡਲ ਮਾਰਚ ਕੱਢਿਆ ਗਿਆ।

Exit mobile version