Punjab

ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲਿਆਂ ਦੀ ਹੋਈ ਪਛਾਣ, ਇੱਕ ਗ੍ਰਿਫ਼ਤਾਰ..

ਚੰਡੀਗੜ੍ਹ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala’s father Balkaur Singh) ਨੂੰ ਧਮਕੀ ਦੇਣ ਵਾਲਿਆਂ ਦੀ ਪਛਾਣ ਹੋ ਗਈ ਹੈ ਤੇ ਰਾਜਸਥਾਨ ਵਿੱਚ ਟ੍ਰੇਸ ਕੀਤੇ ਗਏ ਦੋ ਮੁਲਜ਼ਮਾਂ ਵਿੱਚੋਂ ਇੱਕ ਨੂੰ ਦਿੱਲੀ ਦੇ ਬਹਾਦਰਗੜ੍ਹ ਇਲਾਕੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ । ਮੁਲਜ਼ਮ ਨੂੰ ਮਾਨਸਾ ਪੁਲਿਸ ਨੇ ਪੰਜਾਬ ਲਿਆ ਕੇ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ ਹੈ । ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਮਹੀਪਾਲ ਪੁੱਤਰ ਉਮਾ ਰਾਮ ਵਾਸੀ ਕਾਕੇਲਵ ਫਿਟਕਾਸੀ ,ਜਿਲ੍ਹਾ ਜੋਧਪੁਰ,ਰਾਜਸਥਾਨ ਵਜੋਂ ਹੋਈ ਹੈ।

ਇਸ ਵਿਅਕਤੀ ਕੋਲੋਂ ਦੋ ਓਪੋ ਕੰਪਨੀ ਦੇ ਮੋਬਾਈਲ ਵੀ ਬਰਾਮਦ ਹੋਏ ਹਨ । ਪੁਲਿਸ ਅਨੁਸਾਰ ਇਸ ਨੇ ਏ ਜੇ ਬਿਸ਼ਨੋਈ ਦੇ ਨਾਂ ਤੇ ਜਾਅਲੀ ਆਈ ਡੀ ਬਣਾਈ ਹੋਈ ਸੀ ਤੇ ਇਹ ਕਿਸੇ ਸੋਪੁ ਗਰੁੱਪ ਨੂੰ ਫੋਲੋ ਕਰਦਾ ਸੀ ਤੇ ਆਪਣੇ ਲਾਈਕ ਤੇ ਫੋਲੋਅਰ ਵਧਾਉਣ ਲਈ ਇਸ ਨੇ ਧਮਕੀ ਵਾਲੀ ਪੋਸਟ ਪਾਈ ਸੀ,ਜੋ ਕਿ ਸਿੱਧੂ ਦੇ ਪਿਤਾ ਨੂੰ ਈਮੇਲ ਕੀਤੀ ਗਈ ਸੀ।

Sidhu moosewala father photo
ਮਹਿਰੂਮ ਗਾਇਕ ਸਿੱਧੂ ਮੂਸੇਵਾਲਾ ਦੀ ਆਪਣੇ ਪਿਤਾ ਨਾਲ ਫਾਈਲ ਫੋਟੋ।

ਦੱਸ ਦੇਈਏ ਕਿ ਪਿਛਲੇ ਹਫਤੇ ਧਮਕੀ ਮਿਲਣ ਤੋਂ ਬਾਅਦ ਸਿੱਧੂ ਮੂਸੇਵਾਲ ਦੇ ਪਰਿਵਾਰ ਵੱਲੋਂ ਇਸ ਦੀ ਸੂਚਨਾ ਮਾਨਸਾ ਪੁਲਿਸ (Mansa Police) ਨੂੰ ਦਿੱਤੀ ਗਈ ਸੀ ,ਜਿਸ ਤੋਂ ਬਾਅਦ ਪੁਲੀਸ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟ ਗਈ ਸੀ।

ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਗੈਂਗ ਨੇ ਕਥਿਤ ਤੌਰ ‘ਤੇ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਸੀ। ਧਮਕੀ ਨੂੰ ਸ਼ੂਟਰ ਅਜੈ ਲਾਰੈਂਸ ਨੇ ਸਿੱਧੂ ਮੂਸੇਵਾਲਾ ‌ਦੀ ਈਮੇਲ ਉਤੇ ਭੇਜਿਆ ਗਿਆ , ਜਿਸ ’ਚ ਚਿਤਾਵਨੀ ਦਿੱਤੀ ਹੈ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪਰੀਆ ਦੀ ਸੁਰੱਖਿਆ ਬਾਰੇ ਕੁਝ ਵੀ ਨਾ ਬੋਲਣ। ਉਨ੍ਹਾਂ ਕਿਹਾ ਕਿ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦਾ ਝੂਠਾ ਮੁਕਾਬਲਾ ਸਿੱਧੂ ਮੂਸੇਵਾਲਾ ‌ਦੇ ਪਿਤਾ ਦੇ ਦਬਾਅ ਕਾਰਨ ਹੀ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਦੇ ਮਾਲਕ ਨਹੀਂ ਹਨ ਕਿ ਕਿਸੇ ਦੀ ਸੁਰੱਖਿਆ ਵਧਾਉਣ ਅਤੇ ਕਿਸੇ ਦੀ ਘਟਾਉਣ ਦੀ ਵਾਰ ਵਾਰ ਗੱਲ ਕਰ ਰਹੇ ਹਨ।

ਗੈਂਗਸਟਰ ਲਾਰੈਂਸ ਬਿਸ਼ਨੋਈ (Gangster Lawrence Bishnoi) ਗੈਂਗ ਨੇ ਕਥਿਤ ਤੌਰ ‘ਤੇ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ।
ਗੈਂਗਸਟਰ ਲਾਰੈਂਸ ਬਿਸ਼ਨੋਈਗੈਂਗ ਨੇ ਕਥਿਤ ਤੌਰ ‘ਤੇ ਇਹ ਧਮਕੀ ਈ-ਮੇਲ ਰਾਹੀਂ ਦਿੱਤੀ ਗਈ ਹੈ।

ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਥਿਤ ਤੌਰ ‘ਤੇ ਗੈਂਗਸਟਰਾਂ ਵੱਲੋਂ ਧਮਕੀ ਮਿਲਣ ਤੋਂ ਬਾਅਦ ਉਹਨਾਂ ਨੇ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ‘ਸਿੱਧੂ ਦੀ ਈਮੇਲ ਆਈਡੀ ਉੱਤੇ ਇਹ ਧਮਕੀ ਆਈ ਹੈ ਪਰ ਮੈਂ ਡਰਨ ਵਾਲਾ ਨਹੀਂ ਹਾਂ। ਮੇਰੇ ਬੇਕਸੂਰ ਪੁੱਤ ਨੂੰ ਮਾਰਿਆ ਗਿਆ ਹੈ। ਜੇ ਮੈਂ ਚੁੱਪ ਬੈਠ ਗਿਆ ਤਾਂ ਸਿੱਧੂ ਨੂੰ ਕਿ ਜਵਾਬ ਦੇਵਾਂਗਾ। ਉਹਦਾ ਕਿਸੇ ਵੀ ਪਾਸੇ ਕੋਈ ਮਾੜਾ ਰੋਲ ਨਹੀਂ ਸੀ। ਉਹ ਆਪਣੀ ਗਾਇਕੀ ਦੇ ਸਿਰ ਉੱਤੇ ਆਪ ਅੱਗੇ ਵੱਧ ਰਿਹਾ ਸੀ। ਉਹ ਲੋਕਾਂ ਕੋਲ ਜਰਿਆ ਨੀ ਗਿਆ ਤੇ ਉਸ ਨੂੰ ਮਾਰ ਦਿੱਤਾ ਗਿਆ। ਇਸੇ ਗੱਲ ਦੇ ਇਨਸਾਫ ਲਈ ਮੈਂ ਲੜ ਰਿਹਾ ਹਾਂ।‘

ਉਹਨਾਂ ਅੱਗੇ ਕਿਹਾ ਕਿ ‘ਜਿਸ ਹਿਸਾਬ ਨਾਲ ਉਸ ਨੂੰ ਇਨਸਾਫ ਦਿਵਾਉਣ ਲਈ ਦੇਸ਼ ਤੇ ਵਿਦੇਸ਼ ਵਿੱਚ ਕੈਂਡਲ ਮਾਰਚ ਹੋ ਰਹੇ ਹਨ, ਮੇਰੇ ਪਿੱਛੇ ਹੱਟ ਜਾਣ ਕਾਰਣ ਉਹ ਲੋਕ ਵੀ ਹੌਂਸਲਾ ਛੱਡ ਜਾਣਗੇ। ਮੈਂ ਆਪਣੇ ਪੁੱਤ ਲਈ ਲੱੜ ਰਿਹਾ ਹਾਂ । ਮੈ ਇਹਨਾਂ ਧਮਕੀਆਂ ਤੋਂ ਡਰਨ ਵਾਲਾ ਨਹੀਂ ਹਾਂ,ਆਪਣੇ ਪੁੱਤ ਨੂੰ ਇਨਸਾਫ ਦਵਾ ਕੇ ਹੀ ਹਟਾਂਗਾ।’ ਇਹਨਾਂ ਧਮਕੀਆਂ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਕਿਤੇ ਨਾ ਕੀਤੇ ਉਹਨਾਂ ‘ਤੇ ਦਬਾਅ ਵੱਧ ਰਿਹਾ ਹੈ। ਉਹਨਾਂ ਇੱਕ ਬੇਕਸੂਰ ਇਨਸਾਨ ਦੀ ਜਾਨ ਲਈ ਹੈ। ਸਿੱਧੂ ਲੋਕਾਂ ਲਈ ਸਟਾਰ ਸੀ ਪਰ ਮੇਰੇ ਲਈ ਉਹ ਮੇਰਾ ਇਕਲੌਤਾ ਪੁੱਤਰ ਸੀ। ਜਿਸ ਨੂੰ ਮੈਂ ਆਪਣੀਆਂ ਅੱਖਾਂ ਸਾਹਮਣੇ ਗੁਆ ਦਿੱਤਾ ਹੈ। ਇਸ ਤੋਂ ਇਲਾਵਾ, ਕੁੱਝ ਨਿੱਜੀ ਚੈਨਲਾਂ ਵੱਲੋਂ ਇਹ ਵੀ ਖਬਰ ਚਲਾਈ ਜਾ ਰਹੀ ਹੈ ਕਿ  ਸਿੱਧੂ ਦੇ ਮਾਂਬਾਪ ਉਸ ਦੇ ਕੰਮਕਾਜ ਨੂੰ ਸਮੇਟਣ ਦੇ ਸਿਲਸਿਲੇ ਵਿੱਚ  ਕੁੱਝ ਦਿਨਾਂ ਵਾਸਤੇ ਬਾਹਰ ਵਿਦੇਸ਼ ਗਏ ਹੋਏ ਹਨ ਪਰ ਉਹ ਹੁਣ ਵਾਪਸ ਆ ਗਏ ਹਨ।