Rear seat belt, Nitin Gadkari

ਨਵੀਂ ਦਿੱਲੀ : ਪਿਛਲੀ ਸੀਟ ‘ਤੇ ਬੈਠਣ ਵਾਲੇ ਯਾਤਰੀਆਂ ਲਈ ਸੀਟ ਬੈਲਟ ਪਹਿਨਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਹਲਾਂਕਿ ਪਿਛਲੀ ਸੀਟ(Rear seat belt) ‘ਤੇ ਬੈਠੇ ਯਾਤਰੀਆਂ ਲਈ ਸੀਟ ਬੈਲਟ ਬੰਨ੍ਹਣਾ ਪਹਿਲਾਂ ਹੀ ਲਾਜ਼ਮੀ ਹੈ ਪਰ ਹੁਣ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕਾਰ ਦੀ ਪਿਛਲੀ ਸੀਟ ‘ਤੇ ਬੈਠੇ ਯਾਤਰੀਆਂ ਲਈ ਜਲਦੀ ਹੀ ਸੀਟਬੈਲਟ ਅਲਰਟ (seatbelt alert) ਦੀ ਪ੍ਰਣਾਲੀ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਕਦਮ ਸੜਕ ਸੁਰੱਖਿਆ ਵਧਾਉਣ ਲਈ ਚੁੱਕਿਆ ਜਾ ਰਿਹਾ ਹੈ। ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ(Nitin Gadkari) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਖ਼ਾਸ ਗੱਲ ਇਹ ਹੈ ਕਿ ਡਰਾਈਵਰ ਦੀ ਪਿਛਲੀ ਸੀਟ ‘ਤੇ ਬੈਠੇ ਯਾਤਰੀਆਂ ਦੇ ਸੀਟ ਬੈਲਟ ਨਾ ਲਗਾਉਣ ‘ਤੇ ਵੀ ਚਲਾਨ ਕੱਟਿਆ(Fines For No Seatbelt In Rear Seat) ਜਾਵੇਗਾ। ਕਿਸੇ ਦੇ ਪਿੱਛੇ ਬੈਲਟ ਲਗਾਉਣ ਲਈ ਕਲਿੱਪਾਂ ਦੀ ਵਿਵਸਥਾ ਹੋਵੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਪਿਛਲੀ ਸੀਟ ‘ਤੇ ਬੈਠੇ ਯਾਤਰੀ ਸੀਟ ਬੈਲਟ ਨਹੀਂ ਲਗਾਉਣਗੇ ਤਾਂ ਅਲਾਰਮ ਵੱਜਦਾ ਰਹੇਗਾ। ਇਸ ਸਬੰਧੀ ਅਗਲੇ 3 ਦਿਨਾਂ ਵਿੱਚ ਇਸ ਸਬੰਧੀ ਹੁਕਮ ਜਾਰੀ ਕਰ ਦਿੱਤਾ ਜਾਵੇਗਾ।

ਇਸ ਸਖ਼ਤੀ ਪਿੱਛੇ ਬਣੀ ਇਹ ਵਜ੍ਹਾ

ਦੱਸ ਦੇਈਏ ਟਾਟਾ ਸੰਨਜ਼(Tata Sons) ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ(Cyrus Mistry) ਦੀ ਐਤਵਾਰ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਨੈਸ਼ਨਲ ਹਾਈਵੇਅ(National Highway) ‘ਤੇ ਵਾਪਰਿਆ। ਮੁੱਢਲੀ ਜਾਂਚ ਵਿੱਚ ਪੁਲੀਸ ਹਾਦਸੇ ਦਾ ਕਾਰਨ ਓਵਰ ਸਪੀਡ ਅਤੇ ਗਲਤ ਸਾਈਡ ਤੋਂ ਓਵਰਟੇਕ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿੱਛੇ ਬੈਠੇ ਸਾਇਰਸ ਮਿਸਤਰੀ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਇਸ ਤੋਂ ਬਾਅਦ ਹੀ ਸਰਕਾਰ ਨੇ ਪਿਛਲੀ ਸੀਟ ‘ਤੇ ਬੈਠੇ ਲੋਕਾਂ ਲਈ ਸੀਟਬੈਲਟ ਅਲਰਟ ਦੀ ਪ੍ਰਣਾਲੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

2002 ਤੋਂ ਹੀ ਲਾਜ਼ਮੀ ਪਰ..

ਸਾਇਰਸ ਮਿਸਤਰੀ ਪਿਛਲੀ ਸੀਟ ‘ਤੇ ਬੈਠੇ ਸਨ ਅਤੇ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਸੀ। ਮਿਸਤਰੀ ਨਾਲ ਹੋਏ ਹਾਦਸੇ (Cyrus Mistry Accident) ਨੇ ਦੇਸ਼ ਦੀਆਂ ਸੜਕਾਂ ਦੀ ਦੁਰਦਸ਼ਾ ਨੂੰ ਇਕ ਵਾਰ ਫਿਰ ਉਜਾਗਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਕ ਵਾਰ ਇਹ ਵੀ ਸਾਬਤ ਹੋ ਗਿਆ ਕਿ ਪਿਛਲੀ ਸੀਟ ‘ਤੇ ਬੈਠੇ ਲੋਕਾਂ ਲਈ ਬੈਲਟ ਨਾ ਲਗਾਉਣਾ ਕਿੰਨਾ ਖਤਰਨਾਕ ਹੋ ਸਕਦਾ ਹੈ। 1993 ਵਿੱਚ ਡਰਾਈਵਰ ਅਤੇ ਸਾਹਮਣੇ ਵਾਲੇ ਯਾਤਰੀ ਲਈ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਕਰ ਦਿੱਤਾ ਗਿਆ ਸੀ। ਅਕਤੂਬਰ 2002 ਵਿੱਚ, ਸਰਕਾਰ ਨੇ ਪਿਛਲੀ ਸੀਟ ‘ਤੇ ਬੈਠੇ ਯਾਤਰੀਆਂ ਲਈ ਸੀਟ ਬੈਲਟ ਬੰਨ੍ਹਣਾ ਲਾਜ਼ਮੀ ਕਰ ਦਿੱਤਾ ਸੀ। ਪਰ ਇਸ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕੀਤੀ ਜਾਂਦੀ। 2019 ਵਿੱਚ, ਸਰਕਾਰ ਨੇ ਸੀਟ ਬੈਲਟ ਨਾ ਪਹਿਨਣ ਲਈ ਜੁਰਮਾਨਾ ਵਧਾ ਕੇ 1000 ਰੁਪਏ ਕਰ ਦਿੱਤਾ ਸੀ, ਪਰ ਇਸ ਨਾਲ ਵੀ ਸਥਿਤੀ ਵਿੱਚ ਸੁਧਾਰ ਨਹੀਂ ਹੋਇਆ।

ਹਰ ਘੰਟੇ 18 ਲੋਕ ਮਰਦੇ ਹਨ

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (National Crime Records Bureau) ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ ਦੇਸ਼ ਵਿੱਚ ਸੜਕ ਹਾਦਸਿਆਂ ਵਿੱਚ 1.55 ਲੱਖ ਤੋਂ ਵੱਧ ਲੋਕ ਮਾਰੇ ਗਏ। ਹਰ ਰੋਜ਼ 426 ਯਾਨੀ ਹਰ ਘੰਟੇ 18 ਲੋਕ ਸੜਕ ਹਾਦਸਿਆਂ ਵਿੱਚ ਮਾਰੇ ਜਾਂਦੇ ਹਨ। ਅੰਕੜਿਆਂ ਅਨੁਸਾਰ ਦੇਸ਼ ਵਿੱਚ ਸਭ ਤੋਂ ਵੱਧ ਸੜਕ ਹਾਦਸੇ ਕੌਮੀ ਮਾਰਗਾਂ ’ਤੇ ਹੁੰਦੇ ਹਨ। ਸੜਕਾਂ ਦੀ ਮਾੜੀ ਹਾਲਤ ਤੋਂ ਇਲਾਵਾ ਲਾਪਰਵਾਹੀ ਨਾਲ ਗੱਡੀ ਚਲਾਉਣਾ ਵੀ ਹਾਦਸਿਆਂ ਦਾ ਮੁੱਖ ਕਾਰਨ ਹੈ। ਅੰਕੜਿਆਂ ਮੁਤਾਬਕ ਦੇਸ਼ ਵਿੱਚ ਸੜਕ ਹਾਦਸਿਆਂ ਦਾ ਸਭ ਤੋਂ ਵੱਡਾ ਕਾਰਨ ਓਵਰ ਸਪੀਡਿੰਗ ਹੈ। 2021 ਵਿੱਚ, 59.7 ਪ੍ਰਤੀਸ਼ਤ ਦੁਰਘਟਨਾਵਾਂ ਓਵਰ-ਸਪੀਡਿੰਗ ਕਾਰਨ ਹੋਈਆਂ। ਇਨ੍ਹਾਂ ਵਿਚੋਂ 87,050 ਲੋਕਾਂ ਦੀ ਮੌਤ ਹੋ ਗਈ ਅਤੇ 2.28 ਲੱਖ ਲੋਕ ਜ਼ਖਮੀ ਹੋਏ। ਪਿਛਲੇ ਸਾਲ ਦੇਸ਼ ਵਿੱਚ 4.03 ਲੱਖ ਸੜਕ ਹਾਦਸਿਆਂ ਵਿੱਚ 3.71 ਲੱਖ ਲੋਕ ਜ਼ਖ਼ਮੀ ਹੋਏ ਸਨ।

ਇਹ ਵੀ ਪੜੋ : 120 ਦੀ ਰਫਤਾਰ ਕਾਰ ਨੇ ਖਾਦੀਆਂ ਪਲਟੀਆਂ, ਤਿੰਨ ਬੱਚਿਆਂ ਸਣੇ ਪੰਜ ਜਣਿਆਂ ਦੀ ਗਈ ਜਾਨ…

ਇਸ ਤੋਂ ਇਲਾਵਾ ਵਿਸ਼ਵ ਬੈਂਕ (World Bank) ਦੇ ਅਨੁਸਾਰ, ਭਾਰਤ ਵਿੱਚ ਦੁਨੀਆ ਵਿੱਚ ਸਭ ਤੋਂ ਵੱਧ ਸੜਕ ਦੁਰਘਟਨਾਵਾਂ ਹੁੰਦੀਆਂ ਹਨ। ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇਸ਼ ਵਿੱਚ ਹਰ ਚਾਰ ਮਿੰਟ ਬਾਅਦ ਇੱਕ ਭਿਆਨਕ ਸੜਕ ਹਾਦਸਾ ਹੁੰਦਾ ਸੀ। ਭਾਰਤ ਵਿੱਚ ਦੁਨੀਆ ਦੇ ਸਿਰਫ਼ ਇੱਕ ਫੀਸਦੀ ਵਾਹਨ ਹਨ ਪਰ ਦੁਨੀਆ ਵਿੱਚ ਕੁੱਲ ਮੌਤਾਂ ਦਾ 11 ਫੀਸਦੀ ਹਿੱਸਾ ਸੜਕ ਹਾਦਸਿਆਂ ਦਾ ਹੈ। ਭਾਰਤ ਕੋਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਸੜਕੀ ਨੈੱਟਵਰਕ ਹੈ। ਇਹ 58.9 ਲੱਖ ਕਿਲੋਮੀਟਰ ਲੰਬਾ ਹੈ। ਪਰ ਬਹੁਤੀਆਂ ਸੜਕਾਂ ਦੀ ਮਾੜੀ ਉਸਾਰੀ ਅਤੇ ਮਾੜੇ ਰੱਖ-ਰਖਾਅ ਕਾਰਨ ਖਸਤਾ ਹਾਲਤ ਹੈ।