India

ਚੋਰੀ ਹੋਇਆ ਬੱਚਾ BJP ਕੌਂਸਲਰ ਦੇ ਘਰੋਂ ਬਰਾਮਦ, ਵੱਡੇ ਗਿਰੋਹ ਦਾ ਹੋਇਆ ਪਰਦਾਫਾਸ਼

Child stolen found from BJP councillor of Firozabad

ਮਥੁਰਾ : ਉੱਤਰ ਪ੍ਰਦੇਸ਼ (Uttar Pradesh) ਦੇ ਮਥੁਰਾ ਰੇਲਵੇ ਸਟੇਸ਼ਨ (Mathura Railway Station) ‘ਤੇ ਸੌਂ ਰਹੀ ਔਰਤ ਦੀ ਗੋਦ ‘ਚੋਂ ਚੋਰੀ ਹੋਇਆ ਬੱਚਾ(child stole) ਸੋਮਵਾਰ ਨੂੰ ਫਿਰੋਜ਼ਾਬਾਦ (Ferozabad) ‘ਚ ਭਾਰਤੀ ਜਨਤਾ ਪਾਰਟੀ (BJP) ਦੀ ਕੌਂਸਲਰ ਵਿਨੀਤਾ ਅਗਰਵਾਲ(BJP councilor Vinita Agarwal) ਦੇ ਘਰੋਂ ਬਰਾਮਦ ਕੀਤਾ ਗਿਆ। ਛੇ ਦਿਨ ਪਹਿਲਾਂ ਮਥੁਰਾ ਜੰਕਸ਼ਨ ਸਟੇਸ਼ਨ ਦੇ ਪਲੇਟਫਾਰਮ ਨੰਬਰ 8-9 ਤੋਂ 7 ਮਹੀਨੇ ਦਾ ਬੱਚਾ ਚੋਰੀ ਹੋ ਗਿਆ ਸੀ। ਬੱਚੇ ਚੋਰੀ ਕਰਨ ਵਾਲੇ ਗਿਰੋਹ ਦੇ ਅੱਠ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬੱਚਾ ਫ਼ਿਰੋਜ਼ਾਬਾਦ ਦੇ ਭਾਜਪਾ ਕੌਂਸਲਰ ਦੇ ਘਰੋਂ ਮਿਲਿਆ ਹੈ। ਨਵਜੰਮੇ ਬੱਚੇ ਦਾ ਸੌਦਾ 1 ਲੱਖ 85 ਹਜ਼ਾਰ ਰੁਪਏ ਵਿੱਚ ਹੋਇਆ ਸੀ। ਪੁਲੀਸ ਨੇ 80 ਹਜ਼ਾਰ ਰੁਪਏ ਬਰਾਮਦ ਕੀਤੇ ਹਨ।

ਮੀਡੀਆ ਰਿਪੋਰਟ ਮੁਤਾਬਿਕ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਬੱਚਾ ਕਥਿਤ ਤੌਰ ’ਤੇ ਕੌਂਸਲਰ ਨੇ ਹਾਥਰਸ ਦੇ ਚਾਈਲਡ ਲਿਫਟਰ ਗਿਰੋਹ ਦੇ ਸੰਚਾਲਕ ਜੋੜੇ ਤੋਂ ਇੱਕ ਲੱਖ 80 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ। ਸਰਕਾਰੀ ਰੇਲਵੇ ਪੁਲਿਸ (ਜੀ.ਆਰ.ਪੀ.) ਦੇ ਸੁਪਰਡੈਂਟ ਮੁਹੰਮਦ ਮੁਸ਼ਤਾਕ ਨੇ ਦੱਸਿਆ ਕਿ 24 ਅਗਸਤ ਨੂੰ ਸਵੇਰੇ 4.30 ਵਜੇ ਮਥੁਰਾ ਜੰਕਸ਼ਨ ਦੇ ਪਲੇਟਫਾਰਮ ‘ਤੇ ਇੱਕ ਔਰਤ ਆਪਣੇ ਸੱਤ ਮਹੀਨੇ ਦੇ ਬੱਚੇ ਨਾਲ ਸੌਂ ਰਹੀ ਸੀ। ਮਾਂ ਦੇ ਨਾਲ ਸੁੱਤਾ ਪਿਆ ਬੱਚਾ ਅਚਾਨਕ ਗਾਇਬ ਹੋਣ ਨਾਲ ਉਸਨੇ ਉੱਚੀ ਉੱਚੀ ਰੌਣਾ ਸ਼ੁਰੂ ਕਰ ਦਿੱਤਾ। ਉਸਦਾ ਚੋਰੀ ਹੋਇਆ ਬੱਚਾ ਫ਼ਿਰੋਜ਼ਾਬਾਦ ਨਗਰ ਨਿਗਮ ਦੇ ਵਾਰਡ ਨੰਬਰ 51 ਦੀ ਮਹਿਲਾ ਕੌਂਸਲਰ ਵਿਨੀਤਾ ਦੇ ਘਰੋਂ  ਬਰਾਮਦ ਹੋਇਆ ਹੈ।

ਸੀਸੀਟੀਵੀ ਕੈਮਰਿਆਂ ਤੋਂ ਹੋਇਆ ਇਹ ਖੁਲਾਸਾ

ਇਸ ਮਾਮਲੇ ਵਿੱਚ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਚੈਕ ਕਰਕੇ ਪਤਾ ਲੱਗਾ ਕਿ ਹਾਥਰਸ ਦੇ ਨਵਲ ਨਗਰ ਦੇ ਬਾਂਕੇ ਬਿਹਾਰੀ ਹਸਪਤਾਲ ਦੇ ਡਾਕਟਰ ਜੋੜੇ ਨੇ ਇਸ ਕਾਰੇ ਨੂੰ ਅੰਜ਼ਾਮ ਦਿੱਤਾ। ਜਦੋਂ ਪੁਲਿਸ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਡਾਕਟਰ ਜੋੜਾ ਇੱਕ ਗੈਂਗ ਚਲਾਉਂਦਾ ਹੈ। ਉਸ ਦੇ ਗਿਰੋਹ ਵਿੱਚ ਬੱਚੇ ਚੋਰੀ ਕਰਨ ਵਾਲੇ ਤੋਂ ਲੈ ਕੇ ਵੇਚਣ ਵਾਲੇ ਤੱਕ ਸ਼ਾਮਲ ਹਨ। ਇਸ ਗਿਰੋਹ ਦਾ ਮਾਸਟਰ ਮਾਈਂਡ ਹਸਪਤਾਲ ਦਾ ਸੰਚਾਲਕ ਡਾਕਟਰ ਜੋੜਾ ਹੈ।

ਡਾਕਟਰ ਜੋੜੇ ਨੂੰ ਕੀਤਾ ਗ੍ਰਿਫਤਾਰ

ਮੁੱਢਲੀ ਜਾਂਚ ਤੋਂ ਬਾਅਦ ਡਾਕਟਰ ਪ੍ਰੇਮ ਬਿਹਾਰੀ ਪੁੱਤਰ ਰਮੇਸ਼ ਚੰਦ ਵਾਸੀ ਗੋਕੁਲ ਧਾਮ ਕਲੋਨੀ ਚੌਬੇ ਦੇ ਸਾਹਮਣੇ ਸਥਿਤ ਸਿਕੰਦਰੂ ਅਤੇ ਉਸਦੀ ਪਤਨੀ ਡਾ: ਦਯਾਵਤੀ ਨੂੰ ਹਿਰਾਸਤ ‘ਚ ਲੈ ਲਿਆ ਹੈ। ਪੁਲਿਸ ਨੇ ਡਾਕਟਰ ਜੋੜੇ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਅਗਵਾ ਕਰਨ ਵਾਲੇ ਬਦਮਾਸ਼ ਦੀਪ ਕੁਮਾਰ ਸ਼ਰਮਾ ਪੁੱਤਰ ਮੁੰਨਲਾਲ ਸ਼ਰਮਾ ਵਾਸੀ ਨਵਲ ਨਗਰ ਥਾਣਾ ਹਾਥਰਸ ਗੇਟ ਹਾਥਰਸ ਏ.ਐਨ.ਐਮ ਪੂਨਮ ਪਤਨੀ ਮਨਜੀਤ ਸਿੰਘ ਬਾਂਕਾ ਥਾਣਾ ਮੁਰਸਾਨ ਹਾਥਰਸ, ਮਨਜੀਤ, ਵਿਮਲੇਸ਼ ਤੋਂ ਇਲਾਵਾ ਕ੍ਰਿਸ਼ਨ ਮੁਰਾਰੀ ਅਗਰਵਾਲ ਅਤੇ ਉਸਦੀ ਪਤਨੀ ਵਿਨੀਤਾ ਅਗਰਵਾਲ ਨੂੰ ਗਿ੍ਫ਼ਤਾਰ ਕਰ ਲਿਆ।

ਉੱਤਰ ਪ੍ਰਦੇਸ਼ ਵਿੱਚ ਇੱਕ ਔਰਤ ਦਾ ਚੋਰੀ ਹੋਇਆ ਬੱਚਾ ਹੋਇਆ ਬਰਾਮਦ
ਉੱਤਰ ਪ੍ਰਦੇਸ਼ ਵਿੱਚ ਇੱਕ ਔਰਤ ਦਾ ਚੋਰੀ ਹੋਇਆ ਬੱਚਾ ਹੋਇਆ ਬਰਾਮਦ

ਇਸ ਤਰ੍ਹਾਂ ਚਲਦਾ ਸੀ ਬੱਚੇ ਚੋਰੀ ਕਰਨ ਦਾ ਧੰਦਾ

ਬਾਂਕੇ ਬਿਹਾਰੀ ਹਸਪਤਾਲ ਹਥਰਸ ਦੇ ਸੰਚਾਲਕ ਡਾਕਟਰ ਜੋੜੇ ਨੇ ਪੁਲਿਸ ਪੁੱਛਗਿੱਛ ‘ਚ ਦੱਸਿਆ ਕਿ ਗਿਰੋਹ ਦੇ ਮੈਂਬਰ ਮਨੁੱਖੀ ਤਸਕਰੀ, ਬੱਚਿਆਂ ਦੀ ਚੋਰੀ ਤੋਂ ਲੈ ਕੇ ਆਪਣੇ ਸਾਮਾਨ ਅਤੇ ਵਿੱਤੀ ਫਾਇਦੇ ਲਈ ਵੇਚਣ ਤੱਕ ਦਾ ਗਿਰੋਹ ਚਲਾਉਂਦੇ ਹਨ। ਜਿਸ ਵਿਚ ਕੁਝ ਗਿਰੋਹ ਦੇ ਮੈਂਬਰ ਬੱਚੇ ਚੋਰੀ ਕਰਦੇ ਹਨ ਅਤੇ ਕੁਝ ਲੋਕ ਬੇਔਲਾਦ ਜੋੜਿਆਂ ਨਾਲ ਸੰਪਰਕ ਕਰਕੇ ਬੱਚੇ ਗਾਹਕ ਲਿਆਉਂਦੇ ਹਨ। ਜਿਸ ਨਾਲ ਚੋਰੀ ਕੀਤੇ ਬੱਚਿਆਂ ਨੂੰ ਮੋਟੀ ਰਕਮ ਦਾ ਸੌਦਾ ਕਰਕੇ ਵੇਚਦੇ ਹਾਂ। ਗਿਰੋਹ ਦੇ ਲੋਕ ਮੁੱਖ ਤੌਰ ‘ਤੇ ਲਾਵਾਰਿਸ ਬੱਚੇ ਚੋਰੀ ਕਰਕੇ ਵੇਚਦੇ ਹਨ, ਜਦੋਂ ਕੋਈ ਲਾਵਾਰਿਸ ਬੱਚਾ ਨਹੀਂ ਮਿਲਦਾ ਤਾਂ ਉਹ ਰੇਲਵੇ ਸਟੇਸ਼ਨ, ਬੱਸ ਸਟੈਂਡ ਆਦਿ ‘ਤੇ ਛੋਟੇ-ਛੋਟੇ ਬੱਚਿਆਂ ਦੀ ਰੇਕੀ ਕਰਦੇ ਹਨ।

ਕੌਂਸਲਰ ਜੋੜੇ ਨੇ 1 ਲੱਖ 80 ਹਜ਼ਾਰ ਵਿੱਚ ਬੱਚਾ ਖਰੀਦਿਆ

ਪਹਿਲਾਂ ਹੀ ਸੰਪਰਕ ਵਿੱਚ ਆਏ ਲੋੜਵੰਦ ਜੋੜੇ ਨੇ ਚੋਰੀ ਕੀਤਾ ਬੱਚਾ ਵੇਚ ਦਿੱਤਾ ਜਾਂਦਾ ਹੈ। ਵਿਮਲੇਸ਼ ਅਤੇ ਪੂਨਮ (ANM) ਕੰਮ ਕਰਦੀਆਂ ਹਨ। ਉਨ੍ਹਾਂ ਨੂੰ ਅਜਿਹੇ ਗਾਹਕ ਆਸਾਨੀ ਨਾਲ ਮਿਲ ਜਾਂਦੇ ਹਨ। ਉਹ ਕਈ ਸਾਲਾਂ ਤੋਂ ਇਹ ਕੰਮ ਕਰ ਰਹੇ ਹਨ। ਮਥੁਰਾ ਜੰਕਸ਼ਨ ਤੋਂ ਚੋਰੀ ਹੋਏ 7 ਮਹੀਨਿਆਂ ਦੇ ਮਾਸੂਮ ਸੰਜੇ ਨੂੰ ਫਿਰੋਜ਼ਾਬਾਦ ਨਿਵਾਸੀ ਜੋੜੇ ਵਿਨੀਤਾ ਅਗਰਵਾਲ ਪਤਨੀ ਕ੍ਰਿਸ਼ਨਾ ਮੁਰਾਰੀ ਅਗਰਵਾਲ ਨੂੰ 1 ਲੱਖ 80 ਹਜ਼ਾਰ ਰੁਪਏ ‘ਚ ਵੇਚ ਦਿੱਤਾ ਗਿਆ।