International

ਕੈਨੇਡਾ ਦੀ ਅਲਬਰਟਾ ਸਟੇਟ ਅਸੈਂਬਲੀ ਚੋਣਾਂ : ਚਾਰ ਪੰਜਾਬੀ ਜਿੱਤੇ

Canada's Alberta State Assembly Elections: Four Punjabis won

ਕੈਨੇਡਾ ਦੇ ਅਲਬਰਟਾ ਸਟੇਟ ਅਸੈਂਬਲੀ ਲਈ ਚਾਰ ਪੰਜਾਬੀ ਚੁਣੇ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿਚ ਕੁੱਲ 15 ਪੰਜਾਬੀਆਂ ਨੇ ਚੋਣ ਲੜੀ ਸੀ ਅਤੇ ਕਈ ਸੀਟਾਂ ‘ਤੇ ਕਾਫੀ ਚੁਣੌਤੀਪੂਰਨ ਮੁਕਾਬਲਾ ਰਿਹਾ ਸੀ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਕੈਲਗਰੀ ਨਾਰਥ ਵੈਸਟ ਵਿੱਚ ਮੁੜ ਚੋਣ ਜਿੱਤ ਲਈ ਹੈ।

ਸਾਹਨੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮਾਈਕਲ ਲਿਸਬੋਆ-ਸਮਿਥ ਨੂੰ ਹਰਾਇਆ। ਉਨ੍ਹਾਂ ਦੀ ਪਾਰਟੀ, ਯੂਸੀਪੀ, ਅਲਬਰਟਾ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਫਿਰ ਸਫਲ ਰਹੀ।

ਦੂਜੇ ਪਾਸੇ ਐਡਮਿੰਟਨ ਮੀਡੋਜ਼ ਤੋਂ ਮੌਜੂਦਾ ਐਨਡੀਪੀ ਵਿਧਾਇਕ ਜਸਵੀਰ ਦਿਓਲ ਮੁੜ ਜਿੱਤਣ ਵਿੱਚ ਸਫਲ ਰਹੇ। ਉਨ੍ਹਾਂ ਯੂਸੀਪੀ ਦੇ ਅੰਮ੍ਰਿਤਪਾਲ ਸਿੰਘ ਮਠਾਰੂ ਨੂੰ ਹਰਾਇਆ। ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ ਨੇ ਕੈਲਗਰੀ ਫਾਲਕਨਰਿਜ਼ ਤੋਂ ਯੂਸੀਪੀ ਦੇ ਮੌਜੂਦਾ ਵਿਧਾਇਕ ਦਵਿੰਦਰ ਤੂਰ ਨੂੰ ਹਰਾਇਆ। ਕੈਲਗਰੀ ਨਾਰਥ ਈਸਟ ਵਿੱਚ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਯੂਸੀਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ।

ਦੂਜੇ ਪਾਸੇ ਕੈਲਗਰੀ-ਭੁੱਲਰ-ਮੈਕਕਲ ਤੋਂ ਅਮਨਪ੍ਰੀਤ ਸਿੰਘ ਗਿੱਲ, ਐਡਮਿੰਟਨ ਮਿੱਲ ਵੁਡਸ ਤੋਂ ਰਮਨ ਅਠਵਾਲ, ਐਡਮਿੰਟਨ ਐਲਰਸਲੀ ਤੋਂ ਆਰ ਸਿੰਘ ਬਾਠ, ਕੈਲਗਰੀ-ਕਰਾਸ ਤੋਂ ਗੁਰਿੰਦਰ ਸਿੰਘ ਗਿੱਲ, ਡਰਾਇਟਨ ਵੈਲੀ-ਡੇਵਨ ਤੋਂ ਹੈਰੀ ਸਿੰਘ, ਕੈਲਗਰੀ-ਕਰਾਸ ਤੋਂ ਅਮਨ ਸੰਧੂ, ਇਨਿਸਫੈਲ-ਸਿਲਵਨ ਝੀਲ ਤੋਂ ਜੀਵਨ ਮਾਂਗਟ ਅਤੇ ਲੈਥਬ੍ਰਿਜ-ਵੈਸਟ ਤੋਂ ਬ੍ਰਹਮ ਲੱਡੂ ਅਸਫਲ ਰਹੇ।