ਕੈਨੇਡਾ : ਟੋਰਾਂਟੋ ਪੁਲਿਸ ਨੇ ਕੌਮਾਂਤਗੀ ਡਰੱਗ ਦਾ ਵੱਡਾ ਜ਼ਖੀਰਾ ਫੜਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 5 ਡਰੱਗ ਸਮਗਲਰਾਂ ਨੂੰ ਗਿਰਫ਼ਤਾਰ ਕੀਤਾ ਹੈ ਜਿੰਨਾਂ ਵਿੱਚੋਂ ਤਿੰਨ ਪੰਜਾਬੀ ਹਨ । ਕੈਨੇਡਾ ਪੁਲਿਸ ਮੁਤਾਬਿਕ ਫੜੀ ਗਈ ਡਰੱਗ ਦੀ ਕੀਮਤ 25 ਮਿਲੀਅਨ ਅਮਰੀਕੀ ਡਾਲਰ ਹੈ ਭਾਰਤੀ ਕਰੰਸੀ ਵਿੱਚ ਇਸ ਦੀ ਕੀਮਤ 155,000,000 ਕਰੋੜ ਰੁਪਏ ਹੈ। ਜਿੰਨਾਂ ਪੰਜਾਬੀਆਂ ਨੂੰ ਡਰੱਗ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਦੀ ਉਮਰ 27 ਤੋਂ 38 ਸਾਲ ਦੇ ਵਿੱਚ ਹੈ । ਪੁਲਿਸ ਨੇ 28 ਸਾਲ ਦੇ ਜਸਪ੍ਰੀਤ, 27 ਸਾਲ ਦੇ ਰਵਿੰਦਰ ਬੋਪਾਰਾਏ, 38 ਸਾਲ ਦੇ ਗੁਰਦੀਪ ਗੋਖਲ ਦੇ ਨਾਲ 2 ਹੋਰ ਨੂੰ ਵੀ ਗਿਰਫ਼ਤਾਰ ਕੀਤਾ ਹੈ।
ਕੈਨੇਡਾ ਪੁਲਿਸ ਮੁਤਾਬਿਕ ਕੌਮਾਂਤਰੀ ਡਰੱਗ ਨੂੰ ਫੜਨ ਦੇ ਲਈ ਉਨ੍ਹਾਂ ਦੀ ਟੀਮ ਨੇ 11 ਮਹੀਨੇ ਤੱਕ ਪੜਤਾਲ ਕੀਤੀ ਜਿਸ ਤੋਂ ਬਾਅਦ 25 ਮਲੀਅਨ ਅਮਰੀਕੀ ਡਾਲਰ ਦੀ ਡਰੱਗ ਫੜੀ ਗਈ ਹੈ। ਇਸ ਵਿੱਚ 182 ਕਿਲੋ ਮੈਥਾਫੇਟਾਮਾਇਨ (methamphetamine) ਹੈ। ਜਦਕਿ 166 ਕਿਲੋ ਕੋਕੀਨ (cocaine) ਅਤੇ 38 ਕਿਲੋ ਕੈਟਾਮਾਈਨ (ketamine) ਹੈ । ਪੁਲਿਸ ਮੁਤਾਬਿਕ ਹਥਿਆਰ,ਗੈਂਗ ਅਤੇ ਡਰੱਗ ਉਨ੍ਹਾਂ ਦੇ ਨਿਸ਼ਾਨੇ ‘ਤੇ ਹੈ ਅਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਓਨਟਾਰੀਓ (ciso) ਇਸ ‘ਤੇ ਬਾਰੀਕੀ ਨਾਲ ਕੰਮ ਕਰ ਰਹੀ ਹੈ। ਸਪੈਸ਼ਲ ਐਨਫੋਰਮੈਂਟ ਬਿਊਰੋ (seb) ਦੇ ਇੰਸਪੈਕਟਰ ਟੋਡ ਕਸਟੈਂਸ ਨੇ ਦਾਅਵਾ ਕੀਤਾ ਹੈ ਵੱਡੇ ਪੱਧਰ ‘ਤੇ ਡਰੱਗ ਫੜੇ ਜਾਣ ਤੋਂ ਬਾਅਦ ਸਮੱਗਲਰਾਂ ਦੀ ਹੁਣ ਕਮਰ ਟੁੱਟ ਗਈ ਹੈ ਅਤੇ ਇਹ ਹੁਣ ਪੂਰੇ ਨੈੱਟਵਰਟ ਨੂੰ ਤੋੜਨ ਦਾ ਕੰਮ ਕਰੇਗੀ।
ਨਵੰਬਰ 2021 ਵਿੱਚ ਪੀਲ ਰੀਜਨਲ ਪੁਲਿਸ (SEB) ਨੇ ਗ੍ਰੇਟਰ ਟੋਰਾਂਟੋ ਏਰੀਆ (GTA) ਵਿੱਚ ਗੈਰ-ਕਾਨੂੰਨੀ ਦਵਾਈਆਂ ਦੀ ਗੈਰ-ਕਾਨੂੰਨੀ ਵੰਡ ਨਾਲ ਸਬੰਧਤ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਦੀ ਪਛਾਣ ਕੀਤੀ ਸੀ ।
ਪੁਲਿਸ ਨੇ ਕਿਹਾ ਕਿ ਬਾਅਦ ਦੀ ਜਾਂਚ ਵਿੱਚ ਇੱਕ ਗੁੰਝਲਦਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਉੱਦਮ ਦੀ ਪਛਾਣ ਕੀਤੀ ਗਈ ਜੋ ਅੰਤਰਰਾਸ਼ਟਰੀ ਸਰਹੱਦਾਂ ਤੱਕ ਫੈਲੀ ਹੋਈ ਸੀ। ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਸਮੂਹ ਦੇ ਮੈਂਬਰ ਵਪਾਰਕ ਟਰੱਕਿੰਗ ਕਾਰੋਬਾਰਾਂ ਦੀ ਵਰਤੋਂ ਅਮਰੀਕਾ ਤੋਂ ਸਿੱਧੇ ਪੀਲ ਖੇਤਰ ਅਤੇ ਜੀਟੀਏ ਦੇ ਆਸ-ਪਾਸ ਦੇ ਖੇਤਰਾਂ ਵਿੱਚ ਨਸ਼ਿਆਂ ਨੂੰ ਲਿਜਾਣ ਲਈ ਕਰਦੇ ਸਨ।