Punjab

ਪੂਨਮਦੀਪ ਕੌਰ ਕੈਨੇਡਾ ‘ਚ ਪੜਾਈ ਕਰਨ ਪਹੁੰਚੀ! ਦੋਸਤਾਂ ਨਾਲ ਘੁੰਮਣ ਦਾ ਪ੍ਰੋਗਰਾਮ ਬਣਾਇਆ !

ਬਿਊਰੋ ਰਿਪੋਰਟ : ਕੈਨੇਡਾ ਤੋਂ ਇੱਕ ਹਫਤੇ ਦੇ ਅੰਦਰ ਦੂਜੀ ਪੰਜਾਬੀ ਨੌਜਵਾਨ ਕੁੜੀ ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆਈ ਹੈ । ਕੈਨੇਡਾ ਦੇ ਨਿਯਾਗਰਾ ਫਾਲਸ ਵਿੱਚ ਜਲੰਧਰ ਦੀ ਨੌਜਵਾਰ ਕੁੜੀ ਡਿੱਗ ਗਈ ਹੈ। ਲੋਹਿਆ ਦੀ 21 ਸਾਲ ਦੀ ਪੂਨਮਦੀਪ ਕੌਰ ਦਾ ਅਚਾਨਕ ਪੈਰ ਫਿਸਲ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਈ । ਪੂਰਮਦੀਪ ਦੀ ਖੱਡ ਵਿੱਚ ਡਿੱਗਣ ਨਾਲ ਮੌਤ ਹੋ ਗਈ ।

ਪੂਨਮਦੀਪ ਡੇਢ ਸਾਲ ਪਹਿਲਾਂ ਸਟਡੀ ਵੀਜ਼ਾ ‘ਤੇ ਪੜਾਈ ਕਰਨ ਦੇ ਲਈ ਕੈਨੇਡਾ ਗਈ ਸੀ । ਪੂਨਮਦੀਪ ਦੀ ਖੱਡ ਵਿੱਚੋਂ ਲਾਸ਼ ਕੱਢੀ ਗਈ ਹੈ, ਉਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਦੇ ਬਾਅਦ ਪੂਨਮਦੀਪ ਦੇ ਪਰਿਵਾਰ ਨੂੰ ਭਾਰਤੀ
ਸਫਾਰਤਖਾਨੇ ਵੱਲੋਂ ਲੋਹਿਆ ਵਿੱਚ ਇਤਹਾਲ ਕੀਤੀ ਗਈ ਹੈ । ਘਰ ਵਿੱਚ ਪੂਨਮਦੀਪ ਦੀ ਮੌਤ ਦੀ ਇਤਲਾਹ ਮਿਲਣ ਤੋਂ ਬਾਅਦ ਘਰ ਵਾਲਿਆਂ ਦਾ ਬੁਰਾ ਹਾਲ ਹੈ,ਪਰਿਵਾਰ ਵਾਲੇ ਕੈਨੇਡਾ ਵਿੱਚ ਰਿਸ਼ਤੇਦਾਰਾਂ ਦੇ ਨਾਲ ਸੰਪਰਕ ਕਰਕੇ ਸਾਰੀ ਜਾਣਕਾਰੀ ਇਕੱਠਾ ਕਰ ਰਹੇ ਹਨ । 27 ਮਈ ਨੂੰ ਬਨੂੜ ਦੀ ਕੋਮਲਪ੍ਰੀਤ ਕੌਰ ਵੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ ।

2 ਮਹੀਨੇ ਪਹਿਲਾਂ ਕੋਮਲਪ੍ਰੀਤ ਭਰਾ ਦੇ ਨਾਲ ਕੈਨੇਡਾ ਗਈ ਸੀ

ਕੋਮਲਪ੍ਰੀਤ ਕੌਰ 2 ਮਹੀਨੇ ਪਹਿਲਾਂ ਭਰਾ ਦੇ ਨਾਲ ਕੈਨੇਡਾ ਪਹੁੰਚੀ ਸੀ, ਜਾਣ ਤੋਂ ਪਹਿਲਾਂ ਹੀ ਉਸ ਦੇ ਪਿਤਾ ਦੀ ਕੈਂਸਰ ਨਾਲ ਮੌਤ ਹੋਈ ਸੀ । ਜਿਸ ਤੋਂ ਬਾਅਦ ਦੋਵੇ ਭੈਣ ਭਰਾ ਚੰਗੀ ਜ਼ਿੰਦਗੀ ਦੀ ਤਲਾਸ਼ ਲਈ ਕੈਨੇਡ ਗਏ ਸਨ । ਬਨੂੜ ਦੇ ਵਾਰਡ ਨੰਬਰ 8 ਦੀ ਰਹਿਣ ਵਾਲੀ ਕੋਮਲਪ੍ਰੀਤ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਰਹਿੰਦੀ ਸੀ, ਸਵੇਰ 6 ਵਜਕੇ 46 ਮਿੰਟ ‘ਤੇ ਉਹ ਆਪਣੇ ਦੋਸਤਾਂ ਦੇ ਨਾਲ ਕੰਮ ‘ਤੇ ਜਾ ਰਹੀ ਸੀ, ਉਸੇ ਵੇਲੇ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਹਾਦਸਾ ਇਨ੍ਹਾਂ ਜ਼ਿਆਦਾ ਖ਼ਤਰਨਾਕ ਸੀ ਕਿ ਚਾਰੋ ਗੱਡੀਆਂ ਦਾ ਬੁਰਾ ਹਾਲ ਹੋ ਗਿਆ। ਟੱਕਰ ਵਿੱਚ ਕੋਮਲਪ੍ਰੀਤ ਦੀ ਗੱਡੀ ਦਾ ਦਰਵਾਜ਼ਾ ਖੁੱਲ ਗਿਆ ਅਤੇ ਉਹ ਸੜਕ ‘ਤੇ ਜਾਕੇ ਡਿੱਗੀ। ਉਸ ਦੀ ਮੌਕੇ ‘ਤੇ ਵੀ ਮੌਤ ਹੋ ਗਈ। ਹਾਦਸੇ ਵਿੱਚ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਬਰੈਂਪਟਨ ਵਿੱਚ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

2 ਮਹੀਨ ਪਹਿਲਾਂ ਹੋਈ ਸੀ ਪਿਤਾ ਦੀ ਮੌਤ

ਕੋਮਲਪ੍ਰੀਤ ਕੌਰ ਦੀ ਮੌਤ ਦੀ ਖ਼ਬਰ ਸੁਣਨ ਤੋਂ ਬਾਅਦ ਘਰ ਵਿੱਚ ਮਾਤਮ ਛਾਇਆ ਹੋਇਆ ਹੈ। 2 ਮਹੀਨਿਆਂ ਦੇ ਅੰਦਰ ਹੀ ਪਹਿਲਾਂ ਪਿਤਾ ਅਤੇ ਇਹ ਧੀ ਦੀ ਮੌਤ ਹੋ ਗਈ। ਧੀ ਅਤੇ ਪੁੱਤ ਨੂੰ ਲੈਕੇ ਮਾਂ ਨੇ ਜਿਹੜਾ ਸੁਪਨਾ ਵੇਖਿਆ ਸੀ ਉਹ ਵੀ ਚਕਨਾਚੂਰ ਹੋ ਗਿਆ, ਪਤੀ ਅਤੇ ਧੀ ਦੀ ਮੌਤ ਤੋਂ ਬਾਅਦ ਹੁਣ ਉਹ ਪੱਥਰ ਵਾਂਗ ਹੋ ਗਈ ਹੈ ।