Punjab

ਫੌਜ ‘ਚ ਭਰਤੀ ਹੋਣ ਲਈ ਪੰਜਾਬ ‘ਚ ਫ੍ਰੀ ਤਿਆਰੀ ਦਾ ਮੌਕਾ ! ਖਾਣ-ਪੀਣ ਤੋਂ ਲੈਕੇ ਰਹਿਣ ਦਾ ਇੰਤਜ਼ਾਮ ! ਆਨਲਾਈਨ ਰਜਿਸਟ੍ਰੇਸ਼ਨ ਕਰਵਾਉ

ਬਿਊਰੋ ਰਿਪੋਰਟ : ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਲਈ 17 ਅਪ੍ਰੈਲ 2023 ਨੂੰ ਹੋਈ ਜੁਆਇੰਟ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨਾਂ ਦੇ ਲਈ ਚੰਗਾ ਮੌਕਾ ਹੈ । ਫਿਰੋਜ਼ਪੁਰ,ਫਾਜ਼ਿਲਕਾ,ਸ੍ਰੀ ਮੁਕਤਸਰ ਸਾਹਿਬ,ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ ਲਈ ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿੱਚ ਫ੍ਰੀ ਫਿਜ਼ੀਕਲ ਟ੍ਰੇਨਿੰਗ ਕੈਂਪ ਲੱਗ ਰਿਹਾ ਹੈ,ਪ੍ਰੀਖਿਆ ਦੇਣ ਵਾਲਿਆਂ ਨੂੰ ਰਹਿਣ,ਖਾਣ-ਪੀਣ ਦੇ ਨਾਲ ਵਜੀਫਾ ਵੀ ਮਿਲੇਗਾ।

25 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ ਕੈਂਪ

ਕੈਂਪ ਇੰਚਾਰਜ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਸੀ ਪਿਟ ਕੈਂਪ ਹਕੂਮਤ ਸਿੰਘ ਵਾਲਾ ਉਨ੍ਹਾਂ ਨੌਜਵਾਨਾਂ ਦੇ ਲਈ ਹੈ ਜਿੰਨਾਂ ਨੇ 17 ਅਪ੍ਰੈਲ 2023 ਨੂੰ ਹੋਈ ਫੌਜੀ ਦੀ ਪ੍ਰੀਖਿਆ ਪਾਸ ਕੀਤੀ ਹੈ। ਕੈਂਪ ਵਿੱਚ ਫਿਜੀਕਲ ਤਿਆਰੀ 25 ਮਈ 2023 ਤੱਕ ਚੱਲੇਗੀ । ਹਿੱਸਾ ਲੈਣ ਵਾਲੇ ਨੌਜਵਾਨ ਸਵੇਰ 7.30 ਤੋਂ 11.00 ਵਜੇ (ਸੋਮਵਾਰ ਤੋਂ ਸ਼ੁੱਕਰਵਾਰ) ਤੱਕ ਆ ਸਕਦੇ ਹਨ । ਨੌਜਵਾਨਾਂ ਨੂੰ ਹਰ ਮਹੀਨੇ 400 ਰੁਪਏ ਦਾ ਵਜੀਫਾ ਵੀ ਦਿੱਤਾ ਜਾਵੇਗਾ ।

ਇਹ ਸਾਰੇ ਸਟੀਫਿਕੇਟ ਲੈਕੇ ਆਉਣ

ਪਿਟ ਕੈਂਪ ਹਕੂਮਤ ਸਿੰਘ ਵਾਲਾ ਦੇ ਕੈਂਪ ਵਿੱਚ ਆਉਣ ਲਈ ਮੋਬਾਈਲ ਨੰਬਰ 83601-63527 ਅਤੇ 78891-75575 ‘ਤੇ ਸੰਪਰਕ ਕੀਤਾ ਜਾ ਸਕਦਾ ਹੈ । ਨੌਜਵਾਨ ਕੈਂਪ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਦੀ ਕਾਪੀ,ਰਿਜ਼ਲਟ ਦੀ ਕਾਪੀ,10 ਵੀਂ ਦਾ ਓਰੀਜਨਲ ਸਰਟਿਫਿਕੇਟ,10ਵੀਂ ਦੇ ਸਰਟਿਫਿਕੇਟ ਦੀ ਫੋਟੋ ਕਾਪੀ, ਪੰਜਾਬ ਡੋਮਿਸਾਇਲ ਦੀ ਫੋਟੋ ਸਟੇਟ ਕਾਪੀ,ਕਾਸਟ ਸਰਟਿਫਿਕੇਟ ਦੀ ਫੋਟੋ ਕਾਪੀ,ਆਧਾਰ ਕਾਰਡ ਦੀ ਫੋਟੋ ਕਾਪੀ,ਬੈਂਕ ਖਾਤੇ ਦੀ ਕਾਪੀ, ਇੱਕ ਪਾਸਪੋਰਟ ਸਾਇਜ਼ ਫੋਟੋ,ਖਾਣ ਦੇ ਭਾਂਡੇ ਅਤੇ ਬਿਸਤਰਾ ਲੈਕੇ ਆਉਣ ।