Punjab

1983 ਦੀ ਵਰਲਡ ਚੈਂਪੀਅਨ ਟੀਮ ਆਈ ਭਲਵਾਨਾਂ ਦੇ ਨਾਲ !

ਬਿਊਰੋ ਰਿਪੋਰਟ : ਭਾਰਤੀ ਕੁਸ਼ਤੀ ਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਅੰਦੋਲਨ ਕਰ ਰਹੀਆਂ ਮਹਿਲਾ ਭਲਵਾਨਾਂ ਨੂੰ ਸਾਲ 1983 ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦੀ ਹਮਾਇਤ ਮਿਲੀ ਹੈ । ਕਪਿਲ ਦੇਵ ਦੀ ਅਗਵਾਈ ਵਾਲੀ 1983 ਦੀ ਕ੍ਰਿਕਟ ਟੀਮ ਵਿੱਚ ਦਿੱਗਜ ਓਪਨਰ ਸੁਨੀਲ ਗਵਾਸਕਰ,ਬੀਸੀਸੀਆਈ ਦੇ ਮੌਜੂਦ ਪ੍ਰਧਾਨ ਰੋਜਰ ਬਿਨੀ,ਦਿਲੀਪ ਵੈਂਗਸਰਕਰ,ਮਦਨ ਲਾਲ ਸਮੇਤ ਕਈ ਖਿਡਾਰੀਆਂ ਨੇ ਕਿਹਾ ਹੈ ਕਿ ਰੈਸਲਰ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਜੋ ਹੋ ਰਿਹਾ ਹੈ, ਉਹ ਬਹੁਤ ਦੀ ਦੁਖ ਦੀ ਗੱਲ ਹੈ,ਇਨ੍ਹਾਂ ਭਲਵਾਨਾਂ ਨੇ ਦੇਸ਼ ਦਾ ਮਾਣ ਵਧਾਇਆ ਹੈ, ਉਮੀਦ ਹੈ ਇਨ੍ਹਾਂ ਦੀ ਸਰਕਾਰ ਜ਼ਰੂਰ ਸੁਣਵਾਈ ਕਰੇਗੀ । ਇਸ ਤੋਂ ਪਹਿਲਾਂ ਦਿੱਗਜ ਭਾਰਤੀ ਗੇਂਦਬਾਜ਼ ਅਨਿਲ ਕੁੰਬਲੇ ਨੇ ਵੀ ਭਲਵਾਨਾਂ ‘ਤੇ ਦਿੱਲੀ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ ਸੀ ਅਤੇ ਕਿਹਾ ਸੀ ਦੇਸ਼ ਦੇ ਖਿਡਾਰੀਆਂ ਦੀ ਗੱਲ ਸੁਣੇ ਸਰਕਾਰ । ਜਾਪਾਨ ਦੀ ਇੱਕ ਰੈਸਲਰ ਨੇ ਵੀ ਭਾਰਤੀ ਮਹਿਲਾ ਭਲਵਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਸੀ।

ਬਿਆਨ ਵਿੱਚ ਲਿਖਿਆ, ਉਮੀਦ ਹੈ ਰੈਸਲਰਸ ਦੀ ਸ਼ਿਕਾਇਤ ਸੁਣੀ ਜਾਏਗੀ

1983 ਦੀ ਚੈਂਪੀਅਨ ਟੀਮ ਨੇ ਸਾਂਝਾ ਬਿਆਨ ਜਾਰੀ ਕਰਕੇ ਲਿਖਿਆ ਹੈ – ‘ਅਸੀਂ ਆਪਣੇ ਚੈਂਪੀਅਨ ਭਲਵਾਨਾਂ ਦੇ ਨਾਲ ਕੀਤੀ ਜਾ ਰਹੀ ਮਾੜੀ ਹਰਕਤ ਤੋਂ ਕਾਫੀ ਪਰੇਸ਼ਾਨ ਹਾਂ, ਸਾਨੂੰ ਸਭ ਤੋਂ ਜ਼ਿਆਦਾ ਚਿੰਤਾ ਇਸ ਗੱਲ ਨੂੰ ਲੈਕੇ ਹੈ ਉਹ ਆਪਣੀ ਮਿਹਨਤ ਨਾਲ ਲਿਆਏ ਹੋਏ ਮੈਡਲ ਗੰਗਾ ਵਿੱਚ ਸੁੱਟਣ ਬਾਰੇ ਸੋਚ ਰਹੇ ਹਨ । ਇਨ੍ਹਾਂ ਮੈਡਲਸ ‘ਤੇ ਸਾਲਾਂ ਦੀ ਮਿਹਨਤ,ਬਲਿਦਾਨ ਸ਼ਾਮਲ ਹੈ, ਇਹ ਮੈਡਲ ਨਾ ਸਿਰਫ ਉਨ੍ਹਾਂ ਦਾ ਮਾਣ ਹਨ ਬਲਕਿ ਦੇਸ਼ ਲਈ ਵੀ ਕੀਮਤੀ ਹਨ । ਕ੍ਰਿਕਟਰ ਨੇ ਸਾਂਝੇ ਬਿਆਨ ਵਿੱਚ ਲਿਖਿਆ ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਜਲਦਬਾਜ਼ੀ ਵਿੱਚ ਕੋਈ ਫੈਸਲਾ ਨਾ ਲੈਣ। ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀ ਸ਼ਿਕਾਇਤਾਂ ਦੀ ਸੁਣਵਾਈ ਕੀਤੀ ਜਾਵੇ ਅਤੇ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ,ਦੇਸ਼ ਦੇ ਕਾਨੂੰਨ ਨੂੰ ਕਾਇਮ ਰਹਿਣ ਦੇਣ।’

ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਅਤੇ ਭਲਵਾਨਾਂ ਦੇ ਵਿਵਾਦ ਵਿੱਚ ਕੁਰੂਕਸ਼ੇਤਰ ਵਿੱਚ ਕਿਸਾਨ ਅਤੇ ਖਾਪ ਸੰਗਠਨਾਂ ਦੀ ਮਹਾ ਪੰਚਾਇਤ ਹੋਈ, ਇਸ ਦੌਰਾਨ ਖਾਪ ਅਤੇ ਕਿਸਾਨ ਜਥੇਬੰਦੀਆਂ ਵਿੱਚ ਵਿਵਾਦ ਹੋ ਗਿਆ। ਖਾਪ ਆਗੂਆਂ ਦਾ ਕਹਿਣਾ ਸੀ ਭਲਵਾਨਾਂ ਤੋਂ ਇਲਾਵਾ ਕਿਸਾਨਾਂ ਦੇ ਮੁੱਦੇ ਵੀ ਪੈਂਡਿੰਗ ਹਨ, ਉਸ ‘ਤੇ ਵੀ ਗੱਲਬਾਤ ਹੋਣੀ ਚਾਹੀਦੀ ਹੈ,ਜਿਸ ਦੇ ਬਾਅਦ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ।