India International Punjab Religion

ਨਿੱਝਰ ਮਾਮਲੇ ‘ਚ PM ਟਰੂਡੋ ਦਾ ਨਵਾਂ ਵੱਡਾ ਬਿਆਨ ! ਭਾਰਤ ਤੋਂ ਮੰਗਿਆ ਹੈ ਇਹ ਜਵਾਬ

ਬਿਉਰੋ ਰਿਪੋਰਟ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦਾ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਇੱਕ ਵਾਰ ਮੁੜ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਅਸੀਂ ਭਾਰਤ ਦੇ ਨਾਲ ਮਿਲਕੇ ਇਸ ਕਤਲਕਾਂਡ ਨੂੰ ਸੁਲਝਾਉਣਾ ਚਾਹੁੰਦੇ ਹਾਂ। ਦਰਅਸਲ ਇੱਕ ਪ੍ਰੋਗਰਾਮ ਵਿੱਚ PM ਟਰੂਡੋ ਨੂੰ ਪੁੱਛਿਆ ਗਿਆ ਸੀ ਕਿ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿੱਚ ਭਾਰਤ ਕਿਵੇਂ ਜਾਂਚ ਵਿੱਚ ਸਹਿਯੋਗ ਕਰੇ ਜਦਕਿ ਕੈਨੇਡਾ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਇਸ ਦੀ ਜਾਂਚ ਪੂਰੀ ਕਰੇ । ਇਸ ਦੇ ਜਵਾਬ ਵਿੱਚ ਜਸਟਿਸ ਟਰੂਡੋ ਨੇ ਕਿਹਾ ਕੈਨੇਡਾ ਦੀ ਜ਼ਮੀਨ ‘ਤੇ ਉਨ੍ਹਾਂ ਦੇ ਦੇਸ਼ ਦੇ ਨਾਗਰਿਕ ਦੇ ਕਤਲ ਨੂੰ ਅਸੀਂ ਸੰਜੀਦਗੀ ਨਾਲ ਲੈ ਰਹੇ ਹਾਂ। ਸਾਡੇ ਕੋਲ ਪੁੱਖਤਾ ਸਬੂਤ ਹਨ ਇਸ ਵਿੱਚ ਭਾਰਤ ਸਰਕਾਰ ਦੇ ਏਜੰਟ ਦਾ ਹੱਥ ਸੀ,ਇਹ ਉਹ ਚੀਜ਼ ਹੈ ਜਿਸ ਨੂੰ ਹਲਕੇ ਵਿੱਚ ਨਹੀਂ ਐਲਾਨਿਆ ਗਿਆ ਸੀ । ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਜ਼ਮੀਨ ‘ਤੇ ਵਿਦੇਸ਼ੀ ਸਾਜਿਸ਼ ਅਤੇ ਗੈਰ ਕਾਨੂੰਨੀ ਕਾਰਵਾਇਆਂ ਨੂੰ ਰੋਕੀਏ,ਇਹ ਸਾਡੇ ਲਈ ਬਹੁਤ ਹੀ ਸੰਜੀਦਾ ਮੁੱਦਾ ਹੈ ।

ਜਸਟਿਸ ਟਰੂਡੋ ਨੇ ਕਿਹਾ ਅਸੀਂ ਇਸ ਗੱਲ ਨੂੰ ਯਕੀਨੀ ਬਣਾ ਰਹੇ ਹਾਂ ਕਿ ਇਸ ਮਾਮਲੇ ਦੀ ਤੈਅ ਤੱਕ ਜਾਇਏ,ਸਾਡੇ ਦੇਸ਼ ਵਿੱਚ ਕਾਨੂੰਨ ਦਾ ਪੂਰਾ ਪਾਲਨ ਹੁੰਦਾ ਹੈ,ਅਸੀਂ ਇਸ ਦੀ ਪੂਰੀ ਤਰ੍ਹਾਂ ਨਾਲ ਜਾਂਚ ਕਰ ਰਹੇ ਹਾਂ। ਟਰੂਡੇ ਨੇ ਕਿਹਾ ਸਾਡੀ ਸਰਕਾਰ ਇਸ ਸਮਲੇ ‘ਤੇ ਭਾਰਤ ਦੀ ਸਰਕਾਰ ਦੇ ਨਾਲ ਲਗਾਤਾਰ ਕੰਮ ਕਰ ਰਹੀ ਹੈ ।

ਹਾਲਾਂਕਿ ਭਾਰਤ ਸਰਕਾਰ ਵੱਲੋਂ ਵਾਰ-ਵਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਨੂੰ ਨਿੱਝਰ ਮਾਮਲੇ ਵਿੱਚ ਕੈਨੇਡਾ ਨੇ ਕੋਈ ਵੀ ਸਬੂਤ ਨਹੀਂ ਦਿੱਤੇ ਹਨ । ਸਿਰਫ਼ ਇਲਜ਼ਾਮ ਲਗਾਉਣ ਨਾਲ ਕੁਝ ਨਹੀਂ ਹੋਵੇਗਾ । ਭਾਰਤ ਦੇ ਵਿਦੇਸ਼ ਮੰਤਰੀ ਜੈਸ਼ੰਕਰ ਨੇ ਵੀ ਕਈ ਵਾਰ ਕਿਹਾ ਕਿ ਕੈਨੇਡਾ ਦੀ ਸਰਕਾਰ ਅੰਦਰੂਨੀ ਸਿਆਸਤ ਦੀ ਵਜ੍ਹਾ ਕਰਕੇ ਕੁਝ ਅਜਿਹੀਆਂ ਤਾਕਤਾਂ ਨੂੰ ਵਧਾਵਾ ਦੇ ਰਹੀ ਹੈ ਜੋ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ।