Khetibadi

10 ਕਰੋੜਾ ਦਾ ਝੋਟਾ, 50 ਕਰੋੜ ਵਿੱਚ ਵੀ ਮਾਲਕ ਵੇਚਣ ਨੂੰ ਤਿਆਰ ਨਹੀਂ..ਜਾਣੋ ਵਜ੍ਹਾ

luxurious bungalow, buffalo, luxury car, semen, ਮਹਿੰਗਾ ਝੋਟਾ, ਸੀਮਨ ਦੀ ਭਾਰੀ ਮੰਗ, ਪਸ਼ੂ ਪਾਲਨ ਖ਼ਬਰਾਂ, ਮੱਝਾਂ, ਝੋਟਾ, ਡੇਅਰੀ ਫਾਰਮਿੰਗ, ਸੀਮਨ ਦੀ ਮੰਗ

ਚੰਡੀਗੜ੍ਹ : ਤੁਸੀਂ ਮਹਿੰਗੀਆਂ ਕਾਰਾਂ ਅਤੇ ਬੰਗਲਿਆਂ ਬਾਰੇ ਤਾਂ ਆਮ ਹੀ ਸੁਣਿਆ ਹੋਵੇਗਾ ਪਰ ਕਦੇ ਸੁਣਿਆ ਹੈ ਕਿ ਇੱਕ ਝੋਟਾ ਇਨ੍ਹਾਂ ਤੋਂ ਵੀ ਮਹਿੰਗਾ ਹੋ ਸਕਦਾ ਹੈ। ਗੋਲੂ-2 ਨਾਮ ਦੇ ਝੋਟੇ ਦੀ ਕੀਮਤ ਦਸ ਕਰੋੜ ਹੈ। ਇੰਨਾ ਹੀ ਨਹੀਂ ਉਹ ਸਾਲ ਵਿੱਚ 30 ਤੋਂ 40 ਕਰੋੜ ਕਮਾ ਕੇ ਵੀ ਆਪਣੇ ਮਾਲਕ ਨੂੰ ਦਿੰਦਾ ਹੈ। ਜੀ ਹਾਂ ਸੁਣਨ ਵਿੱਚ ਬੇਸ਼ਕ ਤੁਹਾਨੂੰ ਯਕੀਨ ਨਾ ਹੋਵੇ ਪਰ ਇਹ ਸੱਚ ਹੈ। ਗੋਲੂ-2 ਇਨ੍ਹਾਂ ਦਿਨਾਂ ਵਿੱਚ ਸੋਸ਼ਲ ਮੀਡੀਆ ਉੱਤੇ ਸੁਰਖ਼ੀਆਂ ਬਟੋਰ ਰਿਹਾ ਹੈ।

ਦਰਅਸਲ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ‘ਚ ਇੱਕ ਖੇਤੀਬਾੜੀ ਅਤੇ ਪਸ਼ੂ ਮੇਲੇ ‘ਚ ਤੋਂ ਬਾਅਦ ਗੋਲੂ-2 ਚਰਚਾ ‘ਚ ਆਇਆ। 5 ਫੁੱਟ 7 ਇੰਚ ਦੀ ਇਸ ਝੋਟੇ ਦਾ ਭਾਰ 16 ਕੁਇੰਟਲ ਹੈ। ਸਿਰਫ 10 ਕਰੋੜ ਕੀਮਤ ਕਰਕੇ ਹੀ ਨਹੀਂ ਬਲਕਿ ਇਸ ਦੇ ਕੱਦ ਨੂੰ ਦੇਖ ਕੇ ਲੋਕ ਹੈਰਾਨ ਹਨ। ਉਸਦੇ ਸੀਮਨ ਦੀ ਭਾਰਤ ਵਿੱਚ ਪੂਰੀ ਮੰਗ ਹੈ। ਇਸ ਵਜ੍ਹਾ ਕਾਰਨ ਆਪਣੇ ਮਾਲਕ ਨੂੰ ਸਾਲ ਵਿੱਚ ਕਰੋੜਾਂ ਰੁਪਏ ਕਮਾ ਕੇ ਦਿੰਦਾ ਹੈ। ਹੁਣ ਤੱਕ 20 ਲੱਖ ਤੋਂ ਉੱਪਰ ਦੀ ਸੀਮਨ ਕੂਲੈਕਸ਼ਨ ਹੋ ਚੁੱਕੀ ਹੈ। ਇਸ ਨੂੰ ਵਿਸ਼ੇਸ਼ ਤੌਰ ‘ਤੇ ਬ੍ਰੀਡਿੰਗ ਲਈ ਖੋਜ ਕੇਂਦਰਾਂ ਅਤੇ ਪਸ਼ੂ ਚਿਕਿਤਸਾ ਕੇਂਦਰਾਂ ਵਿੱਚ ਵੀ ਲਿਜਾਇਆ ਜਾਂਦਾ ਹੈ। ਇਸਦਾ ਮਕਸਦ ਮੱਝਾਂ ਦੀ ਨਸਲ ਸੁਧਾਰਨਾ ਹੈ।

6 ਵਾਰ ਨੈਸ਼ਨਲ ਚੈਂਪੀਅਨਸ਼ਿਪ ਜਿੱਤੀ

ਮੋਰਹਾ ਨਸਲ ਦੇ ਗੋਲੂ-2 ਝੋਟੇ ਨੇ 6 ਵਾਰ ਨੈਸ਼ਨਲ ਚੈਂਪੀਅਨਸ਼ਿਪ ਵੀ ਜਿੱਤੀ ਹੈ। ਹਾਲ ਹੀ ਵਿੱਚ 13 ਮਾਰਚ ਨੂੰ ਹਰਿਆਣਾ ਦੇ ਦਾਦਰੀ ਵਿੱਚ ਹੋਏ ਰਾਜ ਸ਼ੋਅ ਵਿੱਚ ਘੋਲੂ 2 ਨੇ 5 ਲੱਖ ਰੁਪਏ ਦੇ ਸ਼ੋਅ ਦੇ ਬੈਸਟ ਐਨੀਮਲ ਦਾ ਖਿਤਾਬ ਜਿੱਤਿਆ ਹੈ। ਇਸਦਾ ਮਾਲਕ ਨਰਿੰਦਰ ਸਿੰਘ ਨੂੰ ਡੇਅਰੀ ਫਾਰਮਿੰਗ ਲਈ ਬੇਮਿਸਾਲ ਯੋਗਦਾਨ ਪਾਉਣ ਕਾਰਨ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਨਾਲ ਨਮਾਜ਼ਿਆ ਜਾ ਚੁੱਕਾ ਹੈ। ਗੋਲੂ-2 ਮੱਝ ਦੀ ਮਾਂ 26 ਕਿਲੋ ਦੁੱਧ ਦਿੰਦੀ ਹੈ।

ਗੋਲੂ-2 ਦਾ ਮਾਲਕ ਨਰਿੰਦਰ ਸਿੰਘ, ਪਾਣੀਪਤ, ਹਰਿਆਣਾ ਦਾ ਰਹਿਣ ਵਾਲਾ ਹੈ। ਉਹ ਇਸ ਨਾਲ ਮੁਜ਼ੱਫਰਨਗਰ ‘ਚ ਆਯੋਜਿਤ ਖੇਤੀਬਾੜੀ ਅਤੇ ਪਸ਼ੂ ਮੇਲੇ ‘ਚ ਪਹੁੰਚੇ ਹਨ। ਗੋਲੂ-2 ਦੀ ਮਾਤਾ ਦਾ ਨਾਂ ਰਾਣੀ, ਪਿਤਾ ਦਾ ਨਾਂ ਪੀਸੀ 483 ਅਤੇ ਦਾਦਾ ਦਾ ਨਾਂ ਗੋਲੂ ਹੈ। ਗੋਲੂ 2 ਦੇ ਦਾਦਾ ਗੋਲੂ 11 ਸਾਲਾਂ ਤੋਂ ਨੈਸ਼ਨਲ ਚੈਂਪੀਅਨ ਰਹੇ ਹਨ। ਇਹ ਝੋਟਾ ਹੀ ਨਹੀਂ ਸਗੋਂ ਇਸ ਦੇ ਭਰਾਵਾਂ ਦੇ ਨਾਂ ਵੀ ਕਾਫੀ ਦਿਲਚਸਪ ਹਨ। ਗੋਲੂ-2 ਦੇ ਭਰਾਵਾਂ ਦੇ ਨਾਂ ਸੁਲਤਾਨ, ਸ਼ਹਿਨਸ਼ਾਹ, ਸੂਰਜ ਅਤੇ ਯੁਵਰਾਜ ਹਨ। ਇਨ੍ਹਾਂ ‘ਚ ਯੁਵਰਾਜ ਦੀ ਮੌਤ ਹੋ ਗਈ ਹੈ।

ਇਸ਼ਨਾਨ ਲਈ ਸਵੀਮਿੰਗ ਪੂਲ

ਪਸ਼ੂ ਪਾਲਕ ਨਰਿੰਦਰ ਸਿੰਘ ਨੇ ਦੱਸਿਆ ਕਿ ਗੋਲੂ-2 ਇੱਕ ਦਿਨ ਵਿੱਚ 30 ਕਿਲੋ  ਸੁੱਕਾ ਹਰਾ ਚਾਰਾ ਅਤੇ 10 ਕਿਲੋ ਛੋਲੇ ਖਾਂਦਾ ਹੈ। ਇਸ ਦੀ ਕੇਟਰਿੰਗ ‘ਤੇ ਹਰ ਮਹੀਨੇ 30 ਹਜ਼ਾਰ ਰੁਪਏ ਖਰਚ ਆਉਂਦਾ ਹੈ। ਉਹ ਸਾਲ ਵਿੱਚ ਕਰੀਬ ਚਾਰ ਕਰੋੜ ਦੀ ਖੁਰਾਕ ਖਾ ਜਾਂਦਾ ਹੈ। ਇਸ ਵਿੱਚ ਨਹਾਉਣ ਲਈ ਇੱਕ ਸਵਿਮਿੰਗ ਪੂਲ ਵੀ ਹੈ।

ਗੋਲੂ-2 ਰੋਜ਼ਾਨਾ ਦੋ ਤੋਂ ਤਿੰਨ ਵਾਰ ਇਸ਼ਨਾਨ ਕਰਵਾਇਆ ਜਾਂਦਾ ਹੈ। ਇਹ ਸਰਦੀਆਂ ਵਿੱਚ ਗਰਮ ਪਾਣੀ ਅਤੇ ਗਰਮੀਆਂ ਵਿੱਚ ਠੰਡੇ ਪਾਣੀ ਨਾਲ ਇਸ਼ਨਾਨ ਕਰਦਾ ਹੈ। ਇਸ ਤੋਂ ਇਲਾਵਾ ਝੋਟੇ ਦੀ ਰੋਜ਼ਾਨਾ ਤੇਲ ਨਾਲ ਮਾਲਸ਼ ਕੀਤੀ ਜਾਂਦੀ ਹੈ। ਚਾਰਾ ਅਤੇ ਹੋਰ ਭੋਜਨ ਦਿਨ ਵਿੱਚ 2 ਤੋਂ 3 ਵਾਰ ਦਿੱਤਾ ਜਾਂਦਾ ਹੈ। ਨਰਿੰਦਰ ਖੁਦ ਆਪਣੀ ਨਿਗਰਾਨੀ ਹੇਠ ਇਸ ਨੂੰ ਖੁਰਾਕ ਦਿੰਦਾ ਹੈ। ਇਸ ਤੋਂ ਇਲਾਵਾ 2 ਕੇਅਰਟੇਕਰ ਵੀ ਹਨ। ਗੋਲੂ-2 ਦਾ ਹਰ ਪੱਖੋਂ ਪੂਰਾ ਧਿਆਨ ਰੱਖਦੇ ਹਨ। ਗੋਲੂ-2 ਲਈ ਵਿਸ਼ੇਸ਼ 2 ਕੂਲਰ ਲਗਾਏ ਗਏ ਹਨ। ਇਸ ਨੂੰ ਟਰੱਕਾਂ ਵਿੱਚ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਦਾ ਮੈਡੀਕਲ ਚੈਕਅੱਪ ਹਰ ਸੱਤ ਦਿਨਾਂ ਬਾਅਦ ਕੀਤਾ ਜਾਂਦਾ ਹੈ। ਸਮੇਂ ਸਮੇਂ  ਉੱਤੇ ਟੀਕਾਕਰਨ ਕੀਤਾ ਜਾਂਦਾ ਹੈ।