Punjab

ਪੰਜਾਬ ‘ਚ 2 ਮਈ ਤੋਂ ਸਰਕਾਰੀ ਦਫਤਰਾਂ ਦਾ ਸਮਾਂ ਬਦਲਿਆ !

ਬਿਊਰੋ ਰਿਪੋਰਟ : ਬਿਜਲੀ ਬਚਾਉਣ ਦੇ ਲਈ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਸਰਕਾਰੀ ਦਫਤਰਾਂ ਦਾ ਸਮਾਂ ਬਦਲ ਦਿੱਤਾ ਹੈ। 2 ਮਈ ਤੋਂ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਦਫਤਰ ਖੁੱਲ੍ਹਣਗੇ। ਇਹ ਫੈਸਲਾ 15 ਜੁਲਾਈ ਤੱਕ ਲਾਗੂ ਹੋਵੇਗਾ । ਮੁੱਖ ਮੰਤਰੀ ਨੇ ਦੱਸਿਆ ਕਿ ਇਹ ਫੈਸਲਾ ਬਿਜਲੀ ਵਿਭਾਗ ਦੀ ਸਲਾਹ ਤੋਂ ਬਾਅਦ ਲਿਆ ਗਿਆ ਹੈ ਉਨ੍ਹਾਂ ਨੇ ਦੱਸਿਆ ਹੈ ਕਿ ਦੁਪਹਿਰ 2 ਵਜੇ ਤੋਂ ਬਾਅਦ ਬਿਜਲੀ ਦਾ ਲੋਡ ਪੀਕ ‘ਤੇ ਹੁੰਦਾ ਹੈ । ਅਜਿਹੇ ਵਿੱਚ ਜੇਕਰ ਸਰਕਾਰੀ ਦਫਤਰਾਂ ਦੇ ਕੂਲਰ ਏਸੀ, ਪੱਖੇ ਬੰਦ ਹੋ ਜਾਣਗੇ ਤਾਂ ਲੋਡ ਘੱਟ ਹੋ ਜਾਵੇਗਾ ਇਸ ਨਾਲ 300 ਤੋਂ ਸਾਢੇ 350 ਮੈਗਾਵਾਟ ਬਿਜਲੀ ਦੀ ਬਚਤ ਹੋਵੇਗੀ ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਵਿਦੇਸ਼ਾਂ ਵਿੱਚ ਵੀ ਬਿਜਲੀ ਦੀ ਬਚਤ ਦੇ ਲਈ ਅਜਿਹਾ ਹੀ ਕੀਤਾ ਜਾਂਦਾ ਹੈ ਇਸੇ ਫਾਰਮੂਲੇ ਨੂੰ ਪੰਜਾਬ ਸਰਕਾਰ ਅਪਲਾਈ ਕਰ ਰਹੀ ਹੈ । ਉਨ੍ਹਾਂ ਕਿਹਾ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਸਰਕਾਰੀ ਮੁਲਾਜ਼ਮਾਂ ਅਤੇ ਆਮ ਲੋਕਾਂ ਨਾਲ ਵੀ ਗੱਲ ਹੋਈ ਸੀ । ਦੋਵਾਂ ਦੀ ਸਹਿਮਤੀ ਤੋਂ ਬਾਅਦ ਹੀ ਫੈਸਲਾ ਲਿਆ ਗਿਆ ਹੈ। ਇਸ ਨਾਲ ਫਾਇਦਾ ਇਹ ਹੋਵੇਗਾ ਕਿ ਆਮ ਲੋਕ ਆਪਣਾ ਸਰਕਾਰੀ ਕੰਮ ਸਵੇਰ ਵੇਲੇ ਕਰਵਾ ਕੇ ਕੰਮਾਂ ਨੂੰ ਜਾ ਸਕਣਗੇ ਉਨ੍ਹਾਂ ਦਾ ਸਮਾਂ ਬਚ ਸਕੇਗਾ ਅਤੇ ਸਰਕਾਰੀ ਮੁਲਾਜ਼ਮ ਵੀ ਜਲਦੀ ਫ੍ਰੀ ਹੋ ਜਾਣਗੇ । ਮੁੱਖ ਮੰਤਰੀ ਨੇ ਕਿਹਾ ਉਹ ਵੀ ਆਪਣੇ ਦਫਤਰ ਸਵੇਰ ਸਾਢੇ 7 ਪਹੁੰਚ ਜਾਣਗੇ । ਇਸ ਤੋਂ ਪਹਿਲਾਂ ਸਰਕਾਰੀ ਦਫਤਰ ਸਵੇਰ 9 ਵਜੇ ਤੋਂ 5 ਵਜੇ ਤੱਕ ਹੁੰਦੇ ਸਨ । ਫਿਲਹਾਲ ਫੈਸਲੇ ਨੂੰ 15 ਜੁਲਾਈ ਤੱਕ ਲਾਗੂ ਕੀਤਾ ਗਿਆ ਹੈ । ਮਈ ਦੇ ਵਿੱਚ ਝੋਨੇ ਦੀ ਬਿਜਾਈ ਵੀ ਸ਼ੁਰੂ ਹੁੰਦੀ ਹੈ,ਬਿਜਲੀ ਦੀ ਵੱਧ ਜ਼ਰੂਰਤ ਹੁੰਦੀ ਹੈ ਇਸੇ ਲਈ ਫੈਸਲੇ ਨੂੰ ਮਈ ਤੋਂ ਲਾਗੂ ਕੀਤਾ ਗਿਆ ਹੈ ।